ਭਾਈ ਧਰਮਿੰਦਰ ਸਿੰਘ ਨੂੰ ਚੁਣਿਆਂ ਪ੍ਰਧਾਨ
ਸ਼ਾਮਚੁਰਾਸੀ, 26 ਜੂਨ (ਚੁੰਬਰ) (ਸਮਾਜਵੀਕਲੀ)– ਪਿੰਡ ਮਸਾਣੀਆਂ ਵਿਖੇ ਗੁਰ ਸਿੱਖ ਮਹਾਂ ਸਭਾ ਵੈਲਫੇਅਰ ਸੁਸਾਇਟੀ ਦੀ ਅਹਿਮ ਮੀਟਿੰਗ ਭਾਈ ਧਰਮਿੰਦਰ ਸਿੰਘ, ਪ੍ਰਧਾਨ ਗੁਰਸਿੱਖ ਮਹਾਂ ਸਭਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਰੋਨਾ ਵਾਇਰਸ ਲਾਕਡਾਊਨ ਵਿਚ ਕਿਸੇ ਵੀ ਸਰਕਾਰ, ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਸਿੱਖ ਸੰਸਥਾ ਦੀ ਗੁਰੂ ਘਰ ਦੇ ਵਜੀਰਾਂ ਦੀ ਬਾਂਹ ਨਹੀਂ ਫੜੀ ਜਿਸ ਕਾਰਨ ਉਹ ਭਾਰੀ ਨਿਰਾਸ਼ਾ ਦੇ ਆਲਮ ਵਿਚ ਹਨ।
ਇਸ ਆਰਥਿਕ ਤੰਗੀ ਵਿਚ ਬੜੀ ਮੁਸ਼ਕਿਲ ਦੇ ਨਾਲ ਪਾਠੀ ਸਿੰਘਾਂ ਨੇ ਆਪਣਾ ਸਮਾਂ ਪਾਸ ਕਰਨ ਦਾ ਵੀ ਜ਼ਿਕਰ ਕੀਤਾ। ਗੁਰੂ ਸਿੰਘ ਮਹਾਂ ਸਭਾ ਵੈਲਫੇਅਰ ਸੁਸਾਇਟੀ ਦਾ ਇਸ ਮੌਕੇ ਨਿਯਮਤ ਢੰਗ ਨਾਲ ਨਵ ਗਠਿਨ ਕੀਤਾ ਗਿਆ ਜਿਸ ਵਿਚ ਭਾਈ ਧਰਮਿੰਦਰ ਸਿੰਘ ਨੂੰ ਪ੍ਰਧਾਨ, ਭਾਈ ਗੁਰਚਰਨ ਸਿੰਘ ਨੂੰ ਉਪ ਪ੍ਰਧਾਨ, ਭਾਈ ਪ੍ਰਸ਼ੋਤਮ ਸਿੰਘ ਨੂੰ ਜਨਰਲ ਸਕੱਤਰ, ਭਾਈ ਸਰਬਜੀਤ ਸਿੰਘ ਪ੍ਰੈਸ ਸਕੱਤਰ, ਭਾਈ ਸੋਮ ਪਾਲ ਸਿੰਘ ਕੈਸ਼ੀਅਰ, ਭਾਈ ਜਗਦੀਸ਼ ਸਿੰਘ ਸਲਾਹਕਾਰ, ਭਾਈ ਸੁਖਵਿੰਦਰ ਸਿੰਘ ਸਮਾਜ ਸੇਵਕ, ਮੈਂਬਰ ਭਾਈ ਅਰਮਜੀਤ ਸਿੰਘ, ਭਾਈ ਪਰਦੀਪ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਜਸਵੀਰ ਸਿੰਘ ਸੋਢੀ, ਭਾਈ ਬਿਕਰਮ ਸਿੰਘ ਪੰਡੋਰੀ, ਭਾਈ ਹਰਜਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਸਮੇਤ ਕਈ ਹੋਰ ਪਾਠੀ ਸਿੰਘਾਂ, ਰਾਗੀ ਸਿੰਘਾਂ ਨੂੰ ਬਤੌਰ ਏ ਮੈਂਬਰ ਨਿਯੁਕਤ ਕੀਤਾ ਗਿਆ। ਅੰਤ ਵਿਚ ਮਹਾਂ ਸਭਾ ਤੇ ਪ੍ਰਧਾਨ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।