ਸ਼ਾਮਚੁਰਾਸੀ ‘ਚ ਜੁਆਇੰਟ ਫੋਰਮ ਦੇ ਸੱਦੇ ਤੇ ਅਰਥੀ ਫੂਕ ਮੁਜ਼ਾਹਰਾ

ਫੋਟੋ : - ਜੁਆਇੰਟ ਫੋਰਸ ਦੇ ਸੱਦੇ ਤੇ ਉਪ ਮੰਡਲ ਸ਼ਾਮਚੁਰਾਸੀ ਵਿਖੇ ਖਜ਼ਾਨਾ ਮੰਤਰੀ ਦਾ ਪੁਤਲਾ ਫੂਕਣ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਬੁਲਾਰੇ।

ਸ਼ਾਮਚੁਰਾਸੀ, 26 ਜੂਨ (ਚੁੰਬਰ) (ਸਮਾਜਵੀਕਲੀ) – ਜੁਆਇੰਟ ਫੋਰਸ ਦੇ ਸੱਦੇ ਤੇ ਉਪ ਮੰਡਲ ਸ਼ਾਮਚੁਰਾਸੀ ਵਿਖੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੁਕਿਆ ਗਿਆ। ਇਸ ਰੋਸ ਅਤੇ ਅਰਥੀ ਫੂਕ ਮੁਜਾਹਰਾ ਸਮੂਹ ਸਰਗਰਮ ਕਾਰਕੁੰਨਾ ਵਲੋਂ ਸਰਕਾਰ ਖਿਲਾਫ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਲਗਭਗ 1768 ਏਕੜ ਜ਼ਮੀਨ ਵੇਚਣ ਤੇ ਵਿਰੋਧ ਵਿਚ ਕੀਤਾ ਗਿਆ। ਇਸ ਮੌਕੇ ਡਵੀਜਨ ਪ੍ਰਧਾਨ ਇੰਜ. ਨਿਰਮਲ ਸਿੰਘ ਮੰਡਲ ਹੁਸ਼ਿਆਰਪੁਰ, ਸਕੱਤਰ ਨਛੱਤਰ ਸਿੰਘ, ਸਬ ਡਵੀਜਨ ਪ੍ਰਧਾਨ ਦਲਵੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਇਹ ਫੈਸਲਾ ਵਾਪਿਸ ਨਾ ਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Previous articleਮਸਾਣੀਆਂ ਗੁਰੂ ਘਰ ‘ਚ ਗੁਰ ਸਿੱਖ ਮਹਾਂ ਸਭਾ ਵੈਲਫੇਅਰ ਸੁਸਾਇਟੀ ਦਾ ਗਠਨ
Next articleਜਦੋਂ ਬਾਪੂ ਨੇ ਗੁਰੂ ਘਰ ਦੇ ਸਟੇਜ ਸਕੱਤਰ ‘ਤੇ ਆਪਣਾ ਗੁੱਸਾ ਇਕ ਵੱਖਰੇ ਅੰਦਾਜ਼ ਚ ਕੱਢਿਆ !