ਮਸਲਾ

(ਸਮਾਜ ਵੀਕਲੀ)

ਮਸਲਾ ਨਹੀਂ ਮਰਦਾਨਗੀ ਦਾ
ਰੌਲਾਂ ਹੈ ਪ੍ਰਧਾਨਗੀ ਦਾ

ਰੱਬ ਦੀ ਕਰਦੇ ਜੋ ਰਖਵਾਲੀ
ਚਡ਼੍ਹਿਆ ਰੰਗ ਰੁਹਾਨਗੀ ਦਾ

ਦਾਤੇ ਉੱਤੇ ਜਿਨਾ ਭਰੋਸਾ
ਹਰਖ ਵੇਖ ਹੈਵਾਨਗੀ ਦਾ

ਅਸੀਂ ਹਾਂ ਰੱਬ ਦਾ ਸੱਚੇ ਪੁੱਤਰ
ਕਰਨਾ ਕੀ ਪ੍ਰਵਾਨਗੀ ਦਾ

ਨਿੱਤ ਦੀ ਇਹ ਕਹਾਣੀ ਬਿੰਦਰਾ
ਕੰਮ ਨਹੀਂ ਹੈਰਾਨਗੀ ਦਾ

ਬਿੰਦਰ ਸਾਹਿਤ ਇਟਲੀ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਨਮਾਨ ਅਤੇ ਪੈਸਾ…..!!!
Next articleਕਵਿਤਾ