ਮਲੋਟ (ਸਮਾਜ ਵੀਕਲੀ) : ਮਲੋਟ ਵਿਖੇ ਵਿਧਾਇਕ ਦੀ ਖਿੱਚ ਧੂਹ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਵੱਖ ਵੱਖ ਪਿੰਡਾਂ ’ਚੋਂ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਵਿਰੁੱਧ ਅੱਜ ਆਪਣੀਆਂ ਗ੍ਰਿਫ਼ਤਾਰੀਆਂ ਦੇਣ ਲਈ ਇਕੱਤਰ ਹੋਏ। ਭਾਰਤੀ ਕਿਸਾਨ ਸਿੱਧੂਪੁਰ ਦੇ ਜਰਨਲ ਸਕੱਤਰ ਨਿਰਮਲ ਸਿੰਘ ਜੱਸੇਆਣਾ ਨੇ ਕਿਹਾ ਕਿ ਪੁਲੀਸ ਨੇ ਧੱਕੇ ਨਾਲ ਉਨ੍ਹਾਂ ਕਿਸਾਨਾਂ ਨੂੰ ਵੀ ਘਰਾਂ ’ਚੋਂ ਚੁੱਕ ਲਿਆ ਜੋ ਘਟਨਾ ਵਾਲੇ ਦਿਨ ਉੱਥੇ ਸ਼ਾਮਲ ਹੀ ਨਹੀਂ ਸਨ। ਕਿਸਾਨਾਂ ਨੂੰ ਛੁਡਵਾਉਣ ਲਈ ਆਪਣੀਆਂ ਗ੍ਰਿਫ਼ਤਾਰੀਆਂ ਦੇਣ ਲਈ ਇਕੱਤਰ ਹੋਏ ਹਨ।
ਇਸ ਦੌਰਾਨ ਭਾਜਪਾ ਦੇ ਮਲੋਟ ਦਿਹਾਤੀ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਸਾਨਾਂ ਦੀ ਹਾਜ਼ਰੀ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਕਿਸਾਨ ਹਨ ਅਤੇ ਕਿਸਾਨਾਂ ਨਾਲ ਧੱਕਾ ਬਰਦਾਸ਼ਤ ਨਹੀਂ ਹੋ ਰਿਹਾ, ਜਿਸ ਕਰਕੇ ਉਨ੍ਹਾਂ ਅਸਤੀਫ਼ਾ ਦਿੱਤਾ।