(ਸਮਾਜ ਵੀਕਲੀ)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖੰਨਾ ਵਲੋਂ ਅੱਜ ਇਥੋਂ ਦੇ ਨੇੜਲੇ ਪਿੰਡ ਗੋਹ ਵਿਖੇ ਕਿਸਾਨ ਵੀਰਾਂ ਨਾਲ ਮਲਚਿੰਗ ਵਿੱਧੀ ਰਾਹੀਂ ਕਣਕ ਦੀ ਬਿਜਾਈ ਬਾਰੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ।ਇਸ ਵਿਚਾਰ ਚਰਚਾ ਵਿੱਚ ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ,ਖੰਨਾ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ,ਰਾਏਪੁਰ ਨੇ ਕਿਸਾਨ ਵੀਰਾਂ ਨੂੰ ਮਿੱਟੀ ਦੀ ਸਿਹਰ ਸੁਧਾਰਨ ਵਿੱਚ ਫ਼ਸਲ ਦੀ ਰਹਿੰਦ ਖੂੰਹਦ ਨੂੰ ਖੇਤ ਵਿੱਚ ਰਲਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਮਲਚਿੰਗ ਵਿੱਧੀ ਰਾਹੀਂ ਕਣਕ ਦੀ ਬਿਜਾਈ ਕਰਨ ਵਿੱਚ ਪਿੰਡ ਗੋਹ ਸਾਰੇ ਬਲਾਕ ਨਾਲੋਂ ਮੋਹਰੀ ਹੈ।
ਇਹ ਪਿੰਡ ਵਾਤਾਵਰਨ ਬਚਾਉਣ ਅਤੇ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਵਿੱਚ ਸਿਰਕੱਢਵਾ ਯੋਗਦਾਨ ਪਾਂ ਰਿਹਾ ਹੈ।ਉਹਨਾਂ ਕਿਸਾਨ ਵੀਰਾਂ ਨੂੰ ਸਮੇਂ ਦੇ ਹਾਣੀ ਬਣਨ ਲਈ ਰਸਾਇਣਿਕ ਖਾਦਾਂ ਦੇ ਨਾਲ ਨਾਲ ਜੈਵਿਕ ਅਤੇ ਜੀਵਾਣੂੰ ਖਾਦਾਂ ਦੇ ਸੁਮੇਲ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਫ਼ਸਲ ਦੀ ਰਹਿੰਦ ਖੂੰਹਦ ਨੂੰ ਗਾਲਣ ਵਿੱਚ ਜੀਵਾਣੂ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦੇ ਹਨ।ਉਹਨਾਂ ਕਿਸਾਨ ਵੀਰਾਂ ਨੂੰ ਆਪਣੇ ਕਿਸਾਨ ਗਰੁੱਪਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਨਬਾਰਡ ਦੀਆ ਕਿਸਾਨ ਸਹਾਇਤਾ ਗਰੁੱਪਾਂ ਲਈ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਸਨਦੀਪ ਸਿੰਘ ਨੇ ਕਿਹਾ ਕਿ ਕਿਸਾਨ ਵੀਰ ਖੇਤੀ ਖਰਚੇ ਘਟਾਉਣ ਲਈ ਖੇਤੀਬਾੜੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ,ਸਮਰਾਲੇ ਨਾਲ ਤਾਲਮੇਲ ਰੱਖਣ।ਇਸ ਮੌਕੇ ਓਹਨਾ ਜੰਤਰ ਦੀ ਬਿਜਾਈ ਹਰੀ ਖਾਦ ਦੇ ਲਈ ਕਰਨ ਲਈ ਕਿਸਾਨ ਵੀਰਾਂ ਨੂੰ ਪ੍ਰੇਰਿਤ ਕੀਤਾ ਅਤੇ ਹਰੀ ਖਾਦ ਦੇ ਲਾਭ ਵੀ ਦੱਸੇ। ਹਾਜ਼ਿਰ ਕਿਸਾਨ ਵੀਰਾਂ ਨੇ ਮਲਚਿੰਗ ਵਿੱਧੀ ਰਾਹੀਂ ਬੀਜੀ ਕਣਕ ਤੋਂ ਪੂਰੀ ਤਰ੍ਹਾਂ ਸੰਤਸਟ ਹਨ।ਇਸ ਮੌਕੇ ਭੁਪਿੰਦਰ ਸਿੰਘ ਨੰਬਰਦਾਰ, ਜੋਗਿੰਦਰ ਸਿੰਘ,ਕੁਲਦੀਪ ਸਿੰਘ, ਦਵਿੰਦਰ ਸਿੰਘ, ਕਸ਼ਮੀਰਾ ਸਿੰਘ,ਮਨਜੀਤ ਸਿੰਘ,ਲਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਹਾਜ਼ਿਰ ਸਨ।