ਕਪੂਰਥਲਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪਿਛਲੇ ਵਰ੍ਹੇ ਲੌਕਡਾਊਨ ਦੌਰਾਨ ਸਾਡੇ ਤੋਂ ਸਦਾ ਲਈ ਵਿਛੜੇ ਅੰਤਰ-ਰਸ਼ਟਰੀ ਕਬੱਡੀ ਖਿਡਾਰੀ ਅਰਵਿੰਦਰ ਭਲਵਾਨ ਲੱਖਣ ਕੇ ਪੱਡਾ ਦੀਆਂ ਯਾਦਾਂ ਨੂੰ ਦਿਲ ਚ ਸਮੋਈ ਬੈਠੇ ਉਸਦੇ ਦੋਸਤਾਂ ਮਿੱਤਰਾਂ,ਪਰਿਵਾਰ ਅਤੇ ਦਸ਼ਮੇਸ਼ ਸਪੋਰਟਸ ਕਲੱਬ ਐਨ ਆਰ ਆਈ ਵੀਰ ਅਤੇ ਸਮੂਹ ਨਗਰ ਨਿਵਾਸੀਆ ਵੱਲੋ ਪਿੰਡ ਲੱਖਣ ਕੇ ਪੱਡਾ ਵਿਖੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਅਰਵਿੰਦਰ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ।
ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ 87 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਜਰਨਲ ਸਕੱਤਰ ਕਿੱਕੀ ਪੱਡਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਵ ਅਰਵਿੰਦਰ ਭਲਵਾਨ ਨੂੰ ਪਿਆਰ ਕਰਨ ਵਾਲੇ ਨੌਜਵਾਨ ਅਤੇ ਅੰਤਰ ਰਾਸ਼ਟਰੀ ਖਿਡਾਰੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਦੱਸਿਆ ਕਿ ਅਰਵਿੰਦਰ ਭਲਵਾਨ ਸਾਡੀ ਖੇਡ ਦਾਇਰੇ ਵਾਲੀ ਖੇਡ ਕਬੱਡੀ ਦਾ ਕੌਮੀ ਖਿਡਾਰੀ ਸੀ।
ਜਿਸ ਨੇ ਦੇਸ਼ ਵਿਦੇਸ਼ ਵਿਚ ਚੰਗਾ ਨਾਮਣਾ ਖੱਟਿਆ ਸੀ। ਪ੍ਰੰਤੂ ਇਕ ਸਿਰੇਫਿਰੇ ਅਧਿਕਾਰੀ ਦੀ ਗੈਰ ਜੁੰਮੇਵਾਰ ਲਾਪਰਵਾਹੀ ਕਾਰਨ ਉਹ ਸਾਥੋਂ ਸਦਾ ਲਈ ਵਿਛੜ ਗਿਆ। ਅੱਜ ਉਸ ਦੇ ਨਗਰ ਨਿਵਾਸੀਆ ਵੱਲੋਂ ਉਸਦੀ ਯਾਦ ਵਿੱਚ ਚੰਗਾ ਉੱਦਮ ਕੀਤਾ ਗਿਆ ਹੈ ਕਿਉਂਕ ਖੂਨਦਾਨ ਮਹਾਂ ਦਾਨ ਹੈ। ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਗੋਰਾ ਸਿੰਘ ਗਿੱਲ, ਅੰਤਰ ਰਾਸ਼ਟਰੀ ਖਿਡਾਰੀ ਗੱਗੀ ਖੀਰਾਂਵਾਲ ਵੀ ਉਚੇਚੇ ਤੌਰ ਤੇ ਪੁੱਜੇ।
ਇਹ ਕੈਂਪ ਦਸ਼ਮੇਸ਼ ਸਪੋਰਟਸ ਕਲੱਬ ਦੇ ਸਰਪ੍ਰਸਤ ਸਰਨਜੀਤ ਸਿੰਘ ਪੱਡਾ ਚੇਅਰਮੈਨ ਮਾਰਕੀਟ ਕਮੇਟੀ ਢਿੱਲਵਾ ਦੀ ਅਗਵਾਈ ਵਿਚ ਅਯੋਜਿਤ ਕੀਤਾ ਗਿਆ। ਇਸ ਕੈਂਪ ਦੀ ਰੂਪ ਰੇਖਾ ਡਾ ਜਸਵੀਰ ਸਿੰਘ ਬੀਰ ਵੱਲੋਂ ਉਲੀਕੀ ਗਈ। ਇਸ ਮੌਕੇ ਨਿਊ ਰੂਬੀ ਚੈਰੀਟੇਬਲ ਹਸਪਤਾਲ ਜਲੰਧਰ ਦੀ ਟੀਮ ਨੇ ਖੂਨਦਾਨ ਲਿਆ। ਇਸ ਮੌਕੇ ਕਲੱਬ ਪ੍ਧਾਨ ਮੰਗਲ ਸਿੰਘ ਲਾਡੀ, ਸਕੱਤਰ ਕਿੱਕੀ ਪੱਡਾ, ਸੋਨੂੰ ਪੱਡਾ, ਮੰਗਾ ਪੱਡਾ, ਪ੍ਰਦੀਪ ਪੱਡਾ, ਜਸਪਾਲ ਪੱਡਾ, ਪ੍ਰੋਫੈਸਰ ਇੰਦਰਜੀਤ ਸਿੰਘ ਪੱਡਾ, ਕਬੱਡੀ ਬੁਲਾਰੇ ਹਰਦੀਪ ਸਿੰਘ ਰੰਧਾਵਾ,ਪਰਮਜੀਤ ਸਿੰਘ ਚੱਠਾ ਆਦਿ ਹਾਜ਼ਰ ਸਨ। ।