ਕੋਲਕਾਤਾ (ਸਮਾਜ ਵੀਕਲੀ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਥਿਤੀ ਹੁਣ ਸਥਿਰ ਹੈ ਅਤੇ ਸੱਟਾਂ ਦੀ ਗੰਭੀਰਤਾ ਦਾ ਪਤ ਲਾਉਣ ਲਈ ਡਾਕਟਰਾਂ ਵੱਲੋਂ ‘ਸੀਟੀ ਸਕੈਨ’ ਸਮੇਤ ਕਈ ਹੋਰ ਟੈਸਟ ਕਰਵਾਉਣ ਦੀ ਤਿਆਰੀ ਹੈ। ਬੈਨਰਜੀ ਨੇ ਸ਼ਾਮ ਨੂੰ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਨੰਦੀਗਰਾਮ ਵਿੱਚ ਕਥਿਤ ਹਮਲੇ ਤੋਂ ਬਾਅਦ ਛਾਤੀ ਵਿੱਚ ਦਰਦ ਅਤੇ ਸਾਹ ਦੀ ਤਕਲੀਫ ਦੀ ਸ਼ਿਕਾਇਤ ਕੀਤੀ ਸੀ ਅਤੇ ਉਨ੍ਹਾਂ ਨੂੰ ਇਥੋਂ ਦੇ ਸਰਕਾਰੀ ਐਸਐਸਕੇਐਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਾਂਚ ਤੋਂ ਪਤਾ ਲੱਗਿਆ ਹੈ ਕਿ ਮਮਤਾ ਦੇ ਖੱਬੇ ਗਿੱਟੇ ਤੇ ਪੈਰ ’ਤੇ ਗੰਭੀਰ ਸੱਟਾਂ ਹਨ ਤੇ ਉਨ੍ਹਾਂ ਦੇ ਸੱਜੇ ਮੋਢੇ, ਹੱਥ ਤੇ ਗਲ ’ਤੇ ਸੱਟਾਂ ਹਨ।
HOME ਮਮਤਾ ਬੈਨਰਜੀ ਦੀ ਹਾਲਤ ਸਥਿਰ, ਡਾਕਟਰ ਅੱਜ ਕਰਨਗੇ ਸੀਟੀ ਸਕੈਨ ਤੇ ਹੋਰ...