ਪ੍ਰਿਯੰਕਾ ਚੋਪੜਾ ਆਪਣੇ ਪਤੀ ਨਾਲ ਕਰੇਗੀ ਆਸਕਰ 2021 ਦੀਆਂ ਨਾਮਜ਼ਦਗੀਆਂ ਦਾ ਐਲਾਨ

ਲਾਸ ਏਂਜਲਸ (ਸਮਾਜ ਵੀਕਲੀ) : ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਅਤੇ ਉਸ ਦੇ ਪਤੀ ਅਤੇ ਗਾਇਕ ਨਿਕ ਜੋਨਸ 15 ਮਾਰਚ ਨੂੰ 93ਵੇਂ ਅਕੈਡਮੀ ਪੁਰਸਕਾਰਾਂ ਲਈ ਨਾਮਜ਼ਦਗੀਆਂ ਦਾ ਐਲਾਨ ਕਰਨਗੇ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ (ਏਐੱਮਪੀਏਐੱਸ) ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਨਾਮਜ਼ਦ ਵਿਅਕਤੀਆਂ ਦਾ ਐਲਾਨ ‘ਆਸਕਰ ਡਾਟ ਕਾਮ’, ‘ਆਸਕਰ ਡਾਟ ਓਆਰਜੀ’ ਅਤੇ ‘ਅਕੈਡਮੀ ਦੇ ਡਿਜੀਟਲ ਪਲੇਟਫਾਰਮ ਫੇਸਬੁੱਕ, ਟਵਿੱਟਰ ਅਤੇ ਯੂਟਿਊਬ’ ’ਤੇ ਲਾਈਵ ਪ੍ਰਸਾਰਣ ਦੌਰਾਨ ਦੋ ਹਿੱਸਿਆਂ ਵਿੱਚ 23 ਸ਼੍ਰੇਣੀਆਂ ਵਿੱਚ ਕੀਤਾ ਜਾਵੇਗਾ। ਪ੍ਰਿਯੰਕਾ ਨੇ ਟਵੀਟਰ ’ਤੇ ਵੀਡੀਓ ਸਾਂਝਾ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ। ਵੀਡੀਓ ਵਿੱਚ ਉਨ੍ਹਾਂ ਪਤੀ ਵੀ ਨਜ਼ਰ ਆਏ।

Previous articleਮਮਤਾ ਬੈਨਰਜੀ ਦੀ ਹਾਲਤ ਸਥਿਰ, ਡਾਕਟਰ ਅੱਜ ਕਰਨਗੇ ਸੀਟੀ ਸਕੈਨ ਤੇ ਹੋਰ ਕਈ ਟੈਸਟ
Next articleਮੋਦੀ ਵੱਲੋਂ ਕੈਪਟਨ ਨੂੰ ਜਨਮ ਦਿਨ ਦੀਆਂ ਵਧਾਈਆਂ