ਮਮਤਾ

(ਸਮਾਜ ਵੀਕਲੀ)

ਛੋਟੇ ਹੁੰਦਿਆਂ ਮੇਰੇ ਦਾਦੀ ਜੀ ਨੇ ਮੰਮੀ ਜੀ ਨੂੰ  ਕਹਿਣਾ , ਕਿ  ‎ਮੀਤੋ ਤੂੰ ਬਾਹਰੋਂ ਆਉਂਦੇ ਹੀ ਮੇਰੇ ਪੁੱਤ ਨੂੰ ਰੋਟੀ ਪੁੱਛ ਲਿਆ ਕਰ।ਉਹਨਾਂ ਅਕਸਰ ਕਹਿਣਾ ਕਿ ਮੈਨੂੰ ਤਾਂ ਚਿਹਰਾ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਮੇਰਾ ਪੁੱਤ ਭੁੱਖਾ ਐ, ਜਾਂ ਪ੍ਰੇਸ਼ਾਨ ਆ।ਅਸੀਂ ਸਾਰਿਆਂ ਹੱਸ ਛਡਣਾ ਕਿ , ਏਦਾਂ ਵੀ ਕਦੀ ਹੁੰਦਾ ?? ਐਵੇਂ ਦਾਦੀ ਵਹਿਮ ਕਰਦੇ ।”

ਹੁਣ ਸੱਚਮੁੱਚ ਜਦੋੰ ਮੇਰੇ ਬੱਚੇ ਨੂੰ ਕੋਈ ਤਕਲੀਫ਼ ਹੁੰਦੀ ਹੈ ਜਾਂ ਭੁੱਖਾ ਹੋਵੇ ਤਾਂ ਮੈਨੂੰ ਖੋਹ ਜਿਹੀ ਪੈਂਦੀ । ਮੈਂ ਬੇਟੇ ਨੂੰ ਕਹਿਣਾ ਕਿ “ਮੈਨੂੰ ਪਤਾ ਅੱਜ ਤੂੰ ਠੀਕ ਨਹੀਂ ਤਾਂ ਹੀ ਮੇਰੇ ਦਿਲ ਨੂੰ ਕੁੱਝ ਹੋ ਰਿਹਾ ਸੀ,” ਅੱਗੋਂ ਬੇਟੇ ਦਾ ਮਜ਼ਾਕ ਨਾਲ ਦਿਤਾ ਜਵਾਬ ਕਿ ਮੰਮੀ ਥੋਨੂੰ “ਸੈਂਸਰ” ਲੱਗੇ ਨੇ ਜੋ ਥੋਨੂੰ ਪਤਾ ਲੱਗ ਜਾਂਦਾ ।

ਅੱਜ ਮੇਰਾ ਦਿਲ ਸ਼ਾਮ ਤੋਂ ਹੀ ਨਹੀਂ ਲੱਗ ਰਿਹਾ ਸੀ।ਨਾਲ ਕਈ ਦਿਨ ਤੋਂ ਥੋੜ੍ਹਾ ਥੋੜ੍ਹਾ ਬੁਖਾਰ ਵੀ ਸੀ ।ਬੇਟਾ ਦੂਜੇ ਸ਼ਹਿਰ ‘ਚ ਪੜ੍ਹ ਰਿਹਾ । ਮੈਂ ਫ਼ੋਨ ਕਰਕੇ ਪੁੱਛਿਆ ਬੇਟੇ ਕੀ ਕਰ ਰਹੇ , ਤਾਂ ਬੇਟੇ ਨੇ ਹੌਲ਼ੀ ਜਿਹੀ ਆਵਾਜ਼ ਚ ਕਿਹਾ ,” ਮਾਂ ਮੈਨੂੰ ਬੁਖ਼ਾਰ ਹੈ, ਪੇਟ ਵੀ ਖਰਾਬ ਆ, ਰੈਸਟ ਕਰ ਰਿਹਾ “। ਸੁਣ ਕੇ ਮੇਰੀਆਂ ਅੱਖਾਂ ਪਾਣੀ ਨਾਲ ਭਰ ਆਈਆਂ, ਤੇ ਮਨ ਕਹਿ ਰਿਹਾ ਸੀ ਪੁੱਤ ਸੱਚਮੁੱਚ ਮਾਂ ਨੂੰ “ਮਮਤਾ”ਦੇ ਸੈਂਸਰ ਲੱਗੇ ਨੇ।

ਪਰਮਜੀਤ ਕੌਰ
8360815955

Previous articleDoubts raised on transparency of 2 PM funds; LS passes Taxation Bill
Next articleਗਾਇਕ ਜਸਵੰਤ ਹੀਰਾ ਦਾ ਗੀਤ ‘ਅੱਖੀਆਂ’ ਰੀਲੀਜ਼