ਗਾਇਕ ਜਸਵੰਤ ਹੀਰਾ ਦਾ ਗੀਤ ‘ਅੱਖੀਆਂ’ ਰੀਲੀਜ਼

ਅੱਪਰਾ (ਸਮਾਜ ਵੀਕਲੀ):  ਪ੍ਰਸਿੱਧ ਪੰਜਾਬੀ ਗਾਇਕ ਲਾਭ ਹੀਰਾ  ਦੇ ਲਾਡਲੇ ਸ਼ਾਗਿਰਦ ਜਸਵੰਤ ਹੀਰਾ ਦਾ ਗੀਤ ਅੱਖੀਆਂ ਅੱਜ ਵਰਲਡ ਵਾਈਡ ਰੀਲੀਜ਼ ਹੋ ਗਿਆ। ਇਸ ਖੂਬਸੂਰਤ ਗੀਤ ਨੂੰ ਸੰਗੀਤਕਾਰ ਲੱਕੀ ਅੱਪਰਾ ਨੇ ਮਧੁਰ ਸੰਗੀਤਕ ਧੁਨਾਂ ‘ਚ ਪਿਰਾਇਆ ਹੈ, ਜਦਕਿ ਇਸ ਗੀਤ ਨੂੰ ਗੀਤਕਾਰ ਕੁਲਵੀਰ ਲੱਲੀਆਂ ਨੇ ਕਲਮਬੱਧ ਕੀਤਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਗੀਤਕਾਰ ਲੱਕੀ ਅੱਪਰਾ ਤੇ ਗੀਤਕਾਰ ਕੁਲਵੀਰ ਲੱਲੀਆਂ ਨੇ ਦੱਸਿਆ ਕਿ ਇਸ ਗੀਤ ਨੂੰ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਰੋਤੇ ਮਣ-ਮੂੰਹੀ ਪਿਆਰ ਦੇਣਗੇ, ਕਿਉਂਕਿ ਇਹ ਗੀਤ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਾ ਹੈ। ਉਨਾਂ ਆਸ ਪ੍ਰਗਟ ਕੀਤੀ ਕਿ ਲਾਭ ਹੀਰੇ ਦੇ ਵਾਂਗਰ ਹੀ ਜਸਵੰਤ ਹੀਰਾ ਵੀ ਪੰਜਾਬੀ ਦਾ ਇੱਕ ਸਥਾਪਿਤ ਲੋਕ ਗਾਇਕ ਬਣ ਕੇ ਪੂਰੇ ਵਿਸ਼ਵ ਭਰ ‘ਚ ਛਾਅ ਜਾਵੇਗਾ।

Previous articleਮਮਤਾ
Next articleJ&K govt amends grant of Domicile Certificate (Procedure) Rules 2020