ਮਨੁੱਖੀ ਹੱਕਾਂ ਦੀ ਉੱਘੀ ਵਕੀਲ ਪ੍ਰਿਸਿਲਾ ਜਾਨਾ ਦਾ ਦੇਹਾਂਤ

ਜੋਹਾਨਸਬਰਗ (ਸਮਾਜ ਵੀਕਲੀ) : ਭਾਰਤੀ ਮੂਲ ਦੀ ਉੱਘੀ ਦੱਖਣੀ ਅਫ਼ਰੀਕੀ ਮਨੁੱਖੀ ਅਧਿਕਾਰ ਵਕੀਲ ਪ੍ਰਿਸਿਲਾ ਜਾਨਾ ਦਾ ਦੇਹਾਂਤ ਹੋ ਗਿਆ ਹੈ। 76 ਸਾਲਾ ਪ੍ਰਿਸਿਲਾ ਨੇ ਨੈਲਸਨ ਮੰਡੇਲਾ ਸਣੇ ਕਈ ਆਗੂਆਂ ਦੇ ਕੇਸ ਲੜੇ ਸਨ। ਲੰਮੀ ਬੀਮਾਰੀ ਤੋਂ ਬਾਅਦ ਸ਼ਨਿਚਰਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਵਕੀਲ ਨੇ ਰੰਗਭੇਦ ਖ਼ਿਲਾਫ਼ ਚੱਲੇ ਅੰਦੋਲਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਦੱਖਣੀ ਅਫ਼ਰੀਕੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਡਿਪਟੀ ਚੇਅਰਪਰਸਨ ਵੀ ਰਹੀ। ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਮਹਿਲਾ ਵਕੀਲ ਵਜੋਂ ਪ੍ਰਿਸਿਲਾ ਨੇ ਵੱਡੇ ਅੜਿੱਕੇ ਪਾਰ ਕਰ ਕੇ ਰੰਗਭੇਦ ਨੂੰ ਚੁਣੌਤੀ ਦਿੱਤੀ।

Previous articleRoshni Act beneficiaries include powerful J&K figures
Next articleਖੇਤੀ ਕਾਨੂੰਨ: ਸਾਊਥਾਲ ’ਚ ਕਿਸਾਨ ਰੈਲੀ ਕੱਢਣ ਵਾਲੇ ਸਿੱਖ ਨੂੰ ਜੁਰਮਾਨਾ