ਮਨੁੱਖਤਾ ਦੀ ਸੇਵਾ ਸੁਸਾਇਟੀ ਨੇ ਕਿਸਾਨਾਂ ਦੀ ਮਾਲੀ ਮਦਦ ਲਈ ਬੂਥ ਲਗਾਇਆ

ਕੈਪਸ਼ਨ -ਆਰ.ਸੀ.ਐਫ ਦੇ ਸਾਹਮਣੇ ਗੇਟ ਨੰ ਦੋ ਤੇ ਬੂਥ ਲਗਾ ਕੇ ਸੰਘਰਸ਼ ਕਰਦੇ ਕਿਸਾਨਾਂ ਲਈ ਸਿਵਾ ਇਕੱਤਰਤ ਕਰਦੇ ਹੋਏ ਸੇਵਾਦਾਰ
  ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-  ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ  ਦਿੱਲੀ ਦੇ ਬਾਰਡਰਾਂ ਤੇ ਕੀਤੇ ਜਾ ਰਹੇ ਸੰਘਰਸ਼ ਵਿਚ ਉਨ੍ਹਾਂ ਲਈ ਮਾਲੀ ਮਦਦ ਲਈ ਮਨੁੱਖਤਾ ਦੀ ਸੇਵਾ ਸੁਸਾਇਟੀ ਆਰਸੀਐਫ  ਦੁਆਰਾ ਆਰਸੀਐਫ ਦੇ ਸਾਹਮਣੇ ਗੇਟ ਨੰ ਦੋ ਤੇ ਬੂਥ ਲਗਾ ਕੇ ਸੇਵਾ ਇਕੱਤਰ ਕੀਤੀ ਜਾ ਰਹੀ   ਸੇਵਾ ਕਰਨ ਦੇ ਚਾਹਵਾਨ ਸਵੇਰੇ ਦੱਸ ਵਜੇ ਤੋਂ ਸ਼ਾਮ ਛੇ ਵਜੇ ਤੱਕ ਸੇਵਾ ਪਹੁੰਚਾ ਸਕਦੇ ਹਨ ਇਹ ਸੇਵਾ ਬਹੁਤ ਜਲਦ ਸੰਘਰਸ਼ ਕਰਦੇ ਕਿਸਾਨਾਂ ਤਕ ਸੇਵਾ ਪਹੁੰਚਾਈ ਜਾਵੇਗੀ ਇਸ ਮੌਕੇ ਜਸਪਾਲ ਸਿੰਘ ਸਾਹਨੀ ਪ੍ਰਭਜੋਤ ਸਿੰਘ   ਮਨਿੰਦਰ ਸਿੰਘ ਪ੍ਰਦੀਪ ਸਿੰਘ ਅਮਰੀਕ ਸਿੰਘ ਜਸਵਿੰਦਰ ਸਿੰਘ ਅਮਨ ਸ਼ਰਨਜੀਤ ਸਿੰਘ ਕੁਲਜੀਤ ਸਿੰਘ ਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ
Previous articleFrench President Macron tests positive for Covid-19
Next articleਕ੍ਰਿਭਕੋ ਨੂੰ ਐਫ ਏ ਆਈ ਨੇ ਚਾਰ ਪੁਰਸਕਾਰ ਨਾਲ ਨਿਵਾਜਿਆ