(ਸਮਾਜ ਵੀਕਲੀ)
ਮਨੁੱਖ ਬੇਸ਼ੱਕ ਹੈ
ਅਤਿ ਸੂਝਵਾਨ ਜੀਵ
ਮਨੁੱਖ ਦਾ ਪਸਾਰ
ਜਾ ਰਿਹਾ ਹੈ ਪਲਮਦਾ
ਤੇ ਜੀਵ ਰੋਗੀ ਹੋ ਕੇ
ਹੋ ਰਹੇ ਨੇ ਲੁਪਤ
ਤੇ ਸਿਮਟ ਰਹੀ ਹੈ ਕੁਦਰਤ
ਕਿਉਂਕਿ ਮਨੁੱਖ ਜਾ ਰਿਹਾ ਹੈ
ਦੂਰ ਕੁਦਰਤ ਦੇ ਸਬੰਧਾਂ ਤੋਂ।
ਮਨੁੱਖ ਰਿਹਾ ਹੈ ਸੋਚ
“ਸਾਗਰ ਨੂੰ ਕੁੱਜੇ”
‘ਚ ਸਮੇਟਣ ਲਈ।
ਵਾਯੂਮੰਡਲ ਨਹੀਂ ਰਿਹਾ
ਸਵਾਸ ਲੈਣ ਯੋਗ
ਨਾ ਹੀ ਪੀਣ ਯੋਗ
ਆ ਗਿਆ ਹੈ ਮੁਕਣ ਤੇ
ਤੇ ਉਧਰ ਕੁਦਰਤ
ਆ ਗਈ ਹੈ ਆਫ਼ਰਨ ‘ਤੇ
ਵਿਸ਼ੈਲੇ ਰਸਾਇਣਾਂ ਨਾਲ
ਤੇ ਵਧਦਾ ਜਾ ਰਿਹਾ ਹੈ
ਜੀਵਨ ‘ਚ ਹੁਸੜੇਵਾਂਪਣ।
ਮਨੁੱਖ!
ਗਵਾ ਰਿਹਾ ਹੈ ਕੋਲੋਂ
ਆਉਣ ਵਾਲੇ ਸਮੇਂ ‘ਚ
ਖੁਸ਼ੀ, ਚੈਨ,ਨੀਂਦਰ
ਸਿਰਫ਼
ਦੌਲਤ ਹੂੰਝਣ ਦੀ ਹੋੜ ‘ਚ।
ਪ੍ਰਸ਼ੋਤਮ ਪੱਤੋ, ਮੋਗਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly