ਮਨੀਪੁਰ ਦੇ ਛੇ ਕਾਂਗਰਸੀ ਵਿਧਾਇਕਾਂ ਵੱਲੋਂ ਅਸਤੀਫ਼ਾ

ਇੰਫਾਲ (ਸਮਾਜ ਵੀਕਲੀ) : ਮਨੀਪੁਰ ਵਿੱਚ ਛੇ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਦਿੰਦਿਆਂ ਪਾਰਟੀ ਨੂੰ ਵੀ ਅਲਵਿਦਾ ਆਖ ਦਿੱਤੀ ਹੈ। ਸਪੀਕਰ ਯੁਮਨਾਮ ਖੇਮਚੰਦ ਨੂੰ ਬੀਤੀ ਰਾਤ ਆਪਣੇ ਅਸਤੀਫ਼ੇ ਸੌਂਪਣ ਵਾਲੇ ਇਨ੍ਹਾਂ ਛੇ ਵਿਧਾਇਕਾਂ ਨੇ ਇੱਥੇ ਕਾਂਗਰਸ ਦਫ਼ਤਰ ਨੂੰ ਪਾਰਟੀ ਛੱਡਣ ਬਾਰੇ ਸੂਚਨਾ ਦਿੱਤੀ। ਮਨੀਪੁਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੇਸ਼ਵਰ ਗੋਸਵਾਮੀ ਨੇ ਕਿਹਾ,‘ਮਨੀਪੁਰ ਦੇ ਛੇ ਕਾਂਗਰਸੀ ਵਿਧਾਇਕਾਂ ਨੇ ਇੱਥੇ ਕਾਂਗਰਸ ਦਫ਼ਤਰ ਵਿੱਚ ਆਪਣੇ ਅਸਤੀਫ਼ੇ ਸੌਂਪ ਦਿੱਤੇ ਹਨ।’ ਵਿਧਾਨ ਸਭਾ ਦੀ ਮੈਂਬਰਸ਼ਿਪ ਤੇ ਪਾਰਟੀ ਨੂੰ ਅਲਵਿਦਾ ਆਖਣ ਵਾਲੇ ਵਿਧਾਇਕਾਂ ਵਿੱਚ ਓਕਰਮ ਹੈਨਰੀ ਸਿੰਘ ਦਾ ਨਾਂ ਸ਼ਾਮਲ ਹੈ।

ਦੂਜੇ ਵਿਧਾਇਕਾਂ ਵਿੱਚ ਓਈਨਮ ਲੁਖੋਈ, ਮੁਹੰਮਦ ਅਬਦੁਲ ਨਾਸਿਰ, ਪਾਓਨਾਮ ਬ੍ਰੋਜੇਨ, ਨਗਾਮਥਾਂਗ ਹੋਕਿਪ ਤੇ ਗਿਨਸੁਆਨਹਊ ਦੇ ਨਾਂ ਸ਼ਾਮਲ ਹਨ।

Previous articleਕਰੋਨਾ ਕਾਰਨ ਰਾਹਤ ਇੰਦੌਰੀ ਦਾ ਦੇਹਾਂਤ
Next articleTrust to open bank accounts, seek donations for Ayodhya mosque