ਭਾਗਾਂ ਵਾਲ਼ਾ

(ਸਮਾਜ ਵੀਕਲੀ)

( ਸ਼ਹੀਦ- ਏ -ਆਜ਼ਮ ਸ. ਭਗਤ ਸਿੰਘ ਜਨਮ ਦਿਹਾੜੇ ਤੇ ਵਿਸ਼ੇਸ਼)

ਜਨਨੀ ਜਨੈ ਤ ਭਗਤ ਜਨ ਕੈ ਦਾਤੇ ਕੈ ਸੂਰ,
ਨਹੀਂ ਤਾਂ ਜਨਨੀ ਬਾਂਝ ਰਹੁ ਕਾਹੈ ਗਵਾਵੇ ਨੂਰ ।

ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਲਹਿੰਦੇ ਪੰਜਾਬ ਪਾਕਿਸਤਾਨ ਵਿਖੇ ਹੋਇਆ। ਉਂਝ ਉਨ੍ਹਾਂ ਦਾ ਜੱਦੀ ਘਰ ਚੜ੍ਹਦੇ ਪੰਜਾਬ ਦੇ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਜ਼ਿਲ੍ਹੇ ਦੇ ਖਟਕੜਕਲਾਂ ਵਿਖੇ ਪਿਤਾ ਸ੍ਰ ਕਿਸ਼ਨ ਸਿੰਘ ਦੇ ਘਰ ਮਾਤਾ ਵਿੱਦਿਆਵਤੀ ਦੀ ਕੁੱਖੋਂ ਹੋਇਆ। ਜਨਮ ਲੈਣ ਸਮੇਂ ਚਾਚਾ ਅਜੀਤ ਸਿੰਘ ਤੇ ਸਵਰਨ ਸਿੰਘ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਆਏ। ਜਿਸ ਕਰਕੇ ਉਸ ਦਾ ਨਾਂ ਭਾਗਾਂ ਵਾਲ਼ਾ ਕਹਿਣ ਲੱਗੇ। ਭਾਗਾਂ ਵਾਲ਼ੇ ਤੋਂ ਭਗਤ ਸਿੰਘ ਪੈ ਗਿਆ।

ਭਗਤ ਸਿੰਘ ਦੀ ਜੇਕਰ ਸੋਚ ਦੀ ਗੱਲ ਕਰੀਏ ਤਾਂ ਬਚਪਨ ਤੋਂ ਹੀ ਅਲੱਗ ਤੇ ਜੁਝਾਰੂ ਨਜ਼ਰ ਆਉਂਦੀ ਹੈ।ਜਿਹੜੀ ਉਮਰ ਵਿੱਚ ਬੱਚਿਆਂ ਨੂੰ ਆਪਣੀ ਖੇਡ ਹੀ ਸਭ ਤੋਂ ਪਿਆਰੀ ਲੱਗਦੀ ਹੈ। ਉਸ ਉਮਰ ਵਿੱਚ ਇਹ ਦਮੂਖਾਂ ਬੀਜਣ ਦੀ ਗੱਲ ਕਰਦਾ ਹੈ ਤੇ ਫ਼ਰੰਗੀਆਂ ਨੂੰ ਬਾਹਰ ਕੱਢਣ ਦੀ ਗੱਲ ਕਰਦਾ ਹੈ। ਜੇਕਰ ਜਵਾਨੀ ਦੀਆਂ ਬਰੂਹਾਂ ਤੇ ਖੜੇ ਦੀ ਗੱਲ ਕਰੀਏ ਤਾਂ ਲਾੜੀ ਮੌਤ ਵਿਆਹੁਣ ਦੀ ਸੋਚ ਰੱਖਦਾ। ਸਮੇਂ ਦੇ ਜ਼ਾਲਮ ਤੇ ਗੂੰਗੇ ਬਹਿਰੇ ਸਿਸਟਮ ਨੂੰ ਵੰਗਾਰਨ ਦੀ ਗੱਲ ਕਰਦਾ ਹੈ।ਇਹ ਲੜਾਈ ਵੀ ਉਹ ਮਾਰੂ ਹਥਿਆਰਾਂ ਦੇ ਨਾਲ਼ ਨਹੀਂ ਸਗੋਂ ਵਿਚਾਰਾਂ ਦੀ ਸਾਣ ਤਿੱਖੀ ਕਰਨ ਦੀ ਗੱਲ ਕਰਦਾ ਹੈ। ਜਦੋਂ ਉਹ ਕਹਿੰਦਾ ਹੈ ਕਿ
” ਇਨਕਲਾਬ ਦੀ ਤਲਵਾਰ, ਵਿਚਾਰਾਂ ਦੀ ਸਾਣ ਤੇ ਤੇਜ਼ ਹੁੰਦੀ ਹੈ”

ਪਰ ਅਜੋਕੇ ਸਮੇਂ ਅਸੀਂ ਭਗਤ ਸਿੰਘ ਵਿਚਾਰਧਾਰਾ ਨੂੰ ਸਮਝਣ ਦੀ ਅਤੇ ਉਸ ਦੇ ਵਿਚਾਰਾਂ ਤੇ ਉਸ ਦੀ ਸੋਚ ਅਤੇ ਉਸ ਦੁਆਰਾ ਸਿਰਜੇ ਸਮਾਜਵਾਦ ਨੂੰ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਦੀ। ਉਸ ਸੋਚ ਨੂੰ ਬਦਲਣ ਦੀ ਜੋ ਕਹਿੰਦੀ ਹੈ ਕਿ ਭਗਤ ਸਿੰਘ ਜਨਮ ਜ਼ਰੂਰ ਲਵੇ ਪਰ ਗੁਆਂਢੀ ਦੇ ਘਰ। ਭਗਤ ਸਿੰਘ ਇੱਕ ਸੋਚ ਹੈ ਵਿਚਾਰਧਾਰਾ ਹੈ ਜੋ ਸਾਨੂੰ ਅਨਿਆਂ ਦੇ ਖਿਲਾਫ਼ ਲੜ੍ਹਨ ਦੀ ਪ੍ਰੇਰਨਾ ਦਿੰਦੀ ਹੈ।ਸੋ ਉਸ ਦੇ 115ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਉਸ ਦੀ ਵਿਚਾਰਧਾਰਕ ਜੰਗ ਲੜ੍ਹੀਏ ।ਨਾ ਕਿ ਉਸਦੀ ਸ਼ਵੀ ਨੂੰ ਖ਼ਰਾਬ ਕਰਨ ਵਾਲ਼ੀ ਕਿ
ਅੰਗਰੇਜ਼ ਖੰਘੇ ਸੀ ਤਾਂ ਟੰਗੇ ਸੀ ਉਸ ਦੀ ਲੜ੍ਹਾਈ ਹਮੇਸ਼ਾ ਗੰਧਲੇ, ਜ਼ਾਲਮ ਤੇ ਹੱਕ ਮਾਰੂ ਨੀਤੀਆਂ ਅਤੇ ਸਿਸਟਮ ਨਾਲ਼ ਸੀ।ਨਾ ਕਿ ਕਿਸੇ ਕੌਮ ਜਾਂ ਜਾਤੀ ਨਾਲ਼।

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 9872299613

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤਕਾਰ ਕਾਲਾ ਸਰਾਵਾਂ ਦੀ ਦੂਜੀ ਪੁਸਤਕ ‘ ਤਲਾਸ਼ ‘ ਲੋਕ ਅਰਪਣ ਕੀਤੀ ਗਈ
Next articleਬਹੁਤਾ ਵੀ ਨਾ ਸੋਚਿਆ ਕਰ……..