(ਸਮਾਜ ਵੀਕਲੀ)
ਛੱਡ ਮਨਾ ਕਿਉਂ ਝੋਰਾ ਲਾਇਆ।
ਵਾਧੂ ਤਨ ਨੂੰ ਖੋਰਾ ਲਾਇਆ।
ਟਿਕਦਾ ਤਾਂ ਤੂੰ ਆਪ ਨਹੀਂ ਹੈਂ।
ਬਹਿ ਰਹਿੰਦਾ ਚੁੱਪਚਾਪ ਨਹੀਂ ਹੈ।
ਸਭ ਨੂੰ ਨਾਲ਼ ਲਗਾ ਲੈਨਾ ਏਂ।
ਗੂੜ੍ਹੀਆਂ ਸਾਂਝਾ ਪਾ ਲੈਨਾ ਏਂ।
ਪਿਆਰ, ਮੁਹੱਬਤ, ਮੋਹ, ਸਤਿਕਾਰ।
ਬੇਲੋੜੇ ਫਿਰ ਦਿੰਨੈ ਵਾਰ।
ਪਾਲ਼ ਲੈਨਾ ਏਂ ਵੱਡਾ ਵਹਿਮ।
ਉਹ ਵੀ ਤੈਨੂੰ ਸਮਝੇ ਅਹਿਮ।
ਬਾਕੀਆਂ ਨਾਲੋਂ ਸਮਝੇ ਵੱਖ।
ਪਰ ਤੇਰੇ ਜਿਹੇ ਫਿਰਦੇ ਲੱਖ।
ਜੋਧਾਂ ਵਾਲ਼ਿਆ ਕਰਕੇ ਕੰਨ।
ਗੱਲ ਰੁਪਿੰਦਰਾਂ ਪੱਲੇ ਬੰਨ੍ਹ।
ਹਰ ਕੰਮ ਦੀ ਇੱਕ ਹੁੰਦੀ ਹੱਦ।
ਮਾਰ ਮਿਲੇ ਜੇ ਕਰੀਏ ਵੱਧ।
ਜਜ਼ਬਾਤ ਨਾ ਸਮਝੇ, ਨਾ ਅਹਿਸਾਸ।
ਸਗੋਂ ਉਲਟ ਸਮਝਣ ਬਕਵਾਸ।
ਮੁੱਕਦੀ ਗੱਲ ਗੁਣੀਏ ਵਿੱਚ ਰਹਿੰਦਾ।
ਹਰ ਕੰਮ ਕਰੀਏ ਸਹਿੰਦਾ ਸਹਿੰਦਾ।
ਰੁਪਿੰਦਰ ਜੋਧਾਂ ਜਾਪਾਨ।
+818011222535