ਅਉਖਧ ਨਾਮ

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

ਉਲਝਣਬਾਜੀਆਂ ਵਾਲੀ ਜਿੰਦਗੀ,
ਕਰੇ ਬਹੁਤ ਪ੍ਰੇਸ਼ਾਨ।
ਹਰਦਮ ਹਰਪਲ ਵਿੱਚ ਦਿਮਾਗੀਂ,
ਪਿਆ ਰਹੇ ਘਮਾਸਾਣ।
ਸਿਫ਼ਤ, ਸਲਾਹਾਂ ਜਾਂ ਫਟਕਾਰਾਂ,
ਕਰਦਾ ਨਾ ਪ੍ਰਵਾਨ।
ਯਕਦਮ ਬੈਠਿਆਂ ਚੇਤੇ ਆਇਆ,
ਇੱਕ ਗੁਰੂ ਫ਼ੁਰਮਾਨ।
ਜੇ ਕਿਧਰੇ ਟਿਕ ਮਨ ਵਿੱਚ ਜਾਵੇ,
ਹੋ ਜਾਊ ਜਿਉਣ ਆਸਾਨ।
ਆਉ ਰਲਮਿਲ ਮਾਰੀਏ ਸਾਰੇ,
ਜ਼ਰਾ ਇਹਦੇ ਤੇ ਧਿਆਨ।
ਕਿ:-
ਸਚੁ ਵਰਤੁ ਸੰਤੋਖੁ ਤੀਰਥੁ
ਗਿਆਨੁ ਧਿਆਨੁ ਇਨਸਾਨੁ।।
ਦਇਆ ਦੇਵਤਾ ਖਿਮਾਂ ਜਪਮਾਲੀ
ਤੇ ਮਾਣੁਸ ਪਰਧਾਨ।।
ਜੁਗਤਿ ਧੋਤੀ ਸੁਰਤਿ ਚਉਕਾ
ਤਿਲਕੁ ਕਰਣੀ ਹੋਇ ॥
ਭਾਉ ਭੋਜਨੁ ਨਾਨਕਾ
ਵਿਰਲਾ ਤ ਕੋਈ ਕੋਇ ॥੧॥
{ਪੰਨਾ 1245}

[ਅਰਥ: ਜਿਨ੍ਹਾਂ ਮਨੁੱਖਾਂ ਨੇ ਸੱਚ ਨੂੰ ਵਰਤ ਬਣਾਇਆ (ਭਾਵ, ਸੱਚ ਧਾਰਨ ਕਰਨ ਦਾ ਪ੍ਰਣ ਲਿਆ ਹੈ) , ਸੰਤੋਖ ਜਿਨ੍ਹਾਂ ਦਾ ਤੀਰਥ ਹੈ, ਜੀਵਨ-ਮਨੋਰਥ ਦੀ ਸਮਝ ਤੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜਨ ਨੂੰ ਜਿਨ੍ਹਾਂ ਨੇ ਤੀਰਥਾਂ ਦਾ ਇਸ਼ਨਾਨ ਸਮਝਿਆ ਹੈ; ਦਇਆ ਜਿਨ੍ਹਾਂ ਦਾ ਇਸ਼ਟ-ਦੇਵ ਹੈ, (ਦੂਜਿਆਂ ਦੀ ਵਧੀਕੀ) ਸਹਾਰਨ ਦੀ ਆਦਤਿ ਜਿਨ੍ਹਾਂ ਦੀ ਮਾਲਾ ਹੈ; (ਸੁਚੱਜਾ ਜੀਵਨ) ਜੀਉਣ ਦੀ ਜਾਚ ਜਿਨ੍ਹਾਂ ਲਈ (ਦੇਵ-ਪੂਜਾ ਵੇਲੇ ਪਹਿਨਣ ਵਾਲੀ) ਧੋਤੀ ਹੈ, ਸੁਰਤਿ (ਨੂੰ ਪਵਿਤ੍ਰ ਰੱਖਣਾ) ਜਿਨ੍ਹਾਂ ਦਾ (ਸੁੱਚਾ) ਚੌਂਕਾ ਹੈ, ਉੱਚੇ ਆਚਰਨ ਦਾ ਜਿਨ੍ਹਾਂ ਦੇ ਮੱਥੇ ਉਤੇ ਤਿਲਕ ਲਾਇਆ ਹੋਇਆ ਹੈ, ਤੇ ਪ੍ਰੇਮ ਜਿਨ੍ਹਾਂ (ਦੇ ਆਤਮਾ) ਦੀ ਖ਼ੁਰਾਕ ਹੈ, ਹੇ ਨਾਨਕ! ਉਹ ਮਨੁੱਖ ਸਭ ਤੋਂ ਚੰਗੇ ਹਨ; ਪਰ, ਇਹੋ ਜਿਹਾ ਮਨੁੱਖ ਹੈ ਕੋਈ ਕੋਈ ਵਿਰਲਾ।]

ਪੇਸ਼ਕਸ਼ – ਰੋਮੀ ਘੜਾਮੇਂ ਵਾਲਾ
98552-81105

Previous articleਮਨਾ ਵੇ ਮਨਾ….
Next articleਖ਼ੂਬਸੂਰਤ ਵਾਦੀਆਂ ਦੀ ਵਸਨੀਕ ਨਜ਼ਮਾਂ ਰਾਹੀਂ ਪਰਵਾਜ਼ ਭਰ ਰਹੀ ਸ਼ਾਇਰਾ: ਡਾ.ਸਨੋਬਰ।