ਹੁਸੈਨਪੁਰ ( ਕੌੜਾ) (ਸਮਾਜ ਵੀਕਲੀ) : ਗ੍ਰਾਮ ਪੰਚਾਇਤ ਬਾਬਾ ਦੀਪ ਸਿੰਘ ਨਗਰ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਸਰਪੰਚ ਸ੍ਰੀਮਤੀ ਰੁਪਿੰਦਰ ਕੌਰ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਵੱਲੋਂ ਵਿਕਾਸ ਕਾਰਜਾਂ ਨੂੰ ਅੱਗੇ ਤੋਰਦਿਆਂ ਹੋਇਆਂ ਮਨਰੇਗਾ ਸਕੀਮ ਤਹਿਤ ਵਾਰਡ ਨੰਬਰ- 1 ਦੀ ਗਲੀ ਨੰਬਰ- 6 ਮੁਹੱਲਾ ਗੁਲਜ਼ਾਰ ਨਗਰ ਨੂੰ ਇੰਟਰਲਾਕ ਟਾਇਲਾਂ ਲਗਾ ਕੇ ਪੱਕੀ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਪੰਚ ਰਮਨਦੀਪ ਕੌਰ, ਪੰਚ ਦਵਿੰਦਰ ਪਾਲ ਕੌਰ, ਪੰਚ ਕੁਲਦੀਪ ਸਿੰਘ, ਪੰਚ ਜਗੀਰ ਸਿੰਘ, ਪ੍ਰਧਾਨ ਹਰਮਿੰਦਰ ਸਿੰਘ ਰਾਜੂ, ਪ੍ਰਧਾਨ ਤਾਲਿਬ ਮੁਹੰਮਦ, ਪ੍ਰਧਾਨ ਬਲਬੀਰ ਮਲਿਕ, ਸੈਕਟਰੀ ਬ੍ਰਹਮ ਦਾਸ, ਦਵਿੰਦਰ ਸਿੰਘ, ਹਰਜੀਤ ਸਿੰਘ, ਸੰਜੇ ਕੁਮਾਰ, ਹਰਵਿੰਦਰ ਸਿੰਘ, ਜੁਗਿੰਦਰ ਸਿੰਘ, ਤਰਲੋਕ ਸਿੰਘ, ਮਾਸਟਰ ਰਣਜੀਤ ਸਿੰਘ, ਜਰਨੈਲ ਸਿੰਘ ਆਦ ਪਤਵੰਤਿਆਂ ਤੇ ਮੁਹੱਲਾ ਨਿਵਾਸੀਆਂ ਦੀ ਹਾਜ਼ਰੀ ਦੌਰਾਨ ਸਰਪੰਚ ਸ੍ਰੀਮਤੀ ਰੁਪਿੰਦਰ ਕੌਰ ਨੇ ਕਿਹਾ ਕਿ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ 15 ਵੈ ਵਿੱਤ ਕਮਿਸ਼ਨ ਤਹਿਤ ਜਾਰੀ ਹੋਈ
ਗਰਾਂਟ ਨਾਲ ਬਾਬਾ ਦੀਪ ਸਿੰਘ ਨਗਰ ਦੀਆਂ ਗਲੀਆਂ ਵਿੱਚ ਇੰਟਰਲੌਕ ਟਾਈਲ ਲਾਉਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਦੀਆਂ ਵੱਖ ਵੱਖ ਮੁੱਖ ਗਲੀਆਂ ਵਿੱਚ ਇੰਟਰਲਾਕ ਟਾਇਲਾ ਲਗਾਈਆਂ ਜਾ ਚੁੱਕੀਆਂ ਹਨ ਜਦਕਿ ਰਹਿੰਦੀਆਂ ਹੋਰ ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲਾਉਣ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ।