ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ):ਪੰਜਾਬ ਦੀ ਪ੍ਰਸਿੱਧ ਦੋਗਾਣਾ ਜੋੜੀ ਸੁੱਚਾ ਰੰਗੀਲਾ – ਮਨਦੀਪ ਮੈਂਡੀ ਦੇ ਗਾਏ ਬਦਮਾਸ਼ੀ -2 ਟਰੈਕ ਨੂੰ ਬੀਤੇ ਕੱਲ ਰਿਲੀਜ਼ ਕਰ ਦਿੱਤਾ ਗਿਆ। ਪੀ ਬੀ 08 ਫਿਲਮ ਪ੍ਰੋਡਕਸ਼ਨ ਅਤੇ ਸੰਨੀ ਔਲਖ ਦੀ ਇਸ ਪੇਸ਼ਕਸ਼ ਬਾਰੇ ਉਕਤ ਗਾਇਕ ਜੋੜੀ ਨੇ ਦੱਸਿਆ ਕਿ ਉਨ•ਾਂ ਦਾ ਇਹ ਟਰੈਕ ਕਲਾਕਾਰ ਵਰਗ ਵਿਚ ਕਾਫ਼ੀ ਚਰਚਿਤ ਟਰੈਕ ਹੈ, ਜਿਸ ਨੂੰ ਸਰੋਤਿਆਂ ਦੀ ਭਾਰੀ ਡਿਮਾਂਡ ਤੇ ਰਿਲੀਜ਼ ਕੀਤਾ ਗਿਆ। ਇਸ ਟਰੈਕ ਨੂੰ ਸ਼ੋਸ਼ਲ ਮੀਡੀਏ ਰਾਹੀਂ ਪਹਿਲਾਂ ਹੀ ਕਾਫ਼ੀ ਪ੍ਰਸਿੱਧੀ ਮਿਲ ਚੁੱਕੀ ਹੈ ਅਤੇ ਉਕਤ ਜੋੜੀ ਨੂੰ ਇਸ ਟਰੈਕ ਦੇ ਵੱਡੀ ਪੱਧਰ ਤੇ ਦੇਸ਼ ਵਿਦੇਸ਼ ਵਿਚ ਚਰਚਿਤ ਹੋਣ ਦੀ ਆਸ ਹੈ। ਇਸ ਟਰੈਕ ਦਾ ਸੰਗੀਤ ਅਰਿਗ ਮਿਊਜਿਕ ਦਾ ਹੈ ਜਦਕਿ ਇਸ ਨੂੰ ਕਲਮਬੱਧ ਰਾਜਵੀਰ ਪੰਨੂ ਵਲੋਂ ਕੀਤਾ ਗਿਆ ਹੈ।
HOME ਮਨਦੀਪ ਮੈਂਡੀ – ਸੁੱਚਾ ਰੰਗੀਲਾ ਦਾ ‘ਬਦਮਾਸ਼ੀ -2’ ਟਰੈਕ ਰਿਲੀਜ਼