“ਮਗਰਮੱਛ ਦੇ ਹੰਝੂ”

ਹਰਕਮਲ ਧਾਲੀਵਾਲ

ਸਮਾਜ ਵੀਕਲੀ

” ਕਿੰਨੇ ਬੇਦਰਦ ਨੇ ਇਹ,
ਸਾਡੀ ਇਹ ਸਾਰ ਕੀ ਜਾਨਣ;
ਮਨ ਕੀਆਂ ਬਾਤਾਂ ਕਰਦੇ,
ਸਾਡੇ ਵਿਚਾਰ ਕੀ ਜਾਨਣ;
ਉਡਾਕੇ ਨੀਂਦ ਇਹ ਲੋਕਾਂ ਦੀ,
ਫਿਰ ਆਪ ਘੂਕ ਇਹ ਸੌਂਦੇ ਨੇਂ;
ਮਗਰਮੱਛ ਇਸੇ ਸ਼ਰਮ ‘ਚ ਮਰਿਆ,
ਕਿ ਇਹ ਉਹਦੇ ਹੰਝੂ ਰੋਂਦੇ ਨੇਂ….;

ਹਲੇ ਤੱਕ ਮਰੀ ਹੋਈ ਜਮੀਰ ਨਹੀਓਂ ਜਗੀ,
ਲੰਘ ਗਿਆ ਦਿੱਲ੍ਹੀ ਬੈਠਿਆਂ ਨੂੰ ਅੱਧਾ ਸਾਲ ਨੀਂ;
ਹੁਣ ਦੁੱਧ ਪੀਕੇ ਸਾਨੂੰ ਮਾਰਦੇ ਨੇਂ ਡੰਗ,
ਜਿਹੜੇ ਬੁੱਕਲਾਂ ‘ਚ ਲਏ ਸੀ ਸੱਪ ਪਾਲ਼ ਨੀਂ;
ਜ਼ਖ਼ਮ ਦੇਕੇ ਆਪ ਹੀ ਸਾਨੂੰ,
ਪਿੱਛੋਂ ਨਾਲ ਤੇਜ਼ਾਬ ਦੇ ਧੋਂਦੇ ਨੇਂ;
ਮਗਰਮੱਛ ਇਸੇ ਸ਼ਰਮ ‘ਚ ਮਰਿਆ,
ਕਿ ਇਹ ਉਹਦੇ ਹੰਝੂ ਰੋਂਦੇ ਨੇਂ….;

ਫ਼ਿਕਰ ਹੈ ਬਸ ਆਪਣੀ ਕੁਰਸੀ ਦਾ,
ਫ਼ਿਕਰਾਂ ਲੋਕਾਂ ਦੀ ਨਾਂ ਖ਼ੈਰ ਦੀਆਂ;
ਆਕਸੀਜਨ ਥੁੜੀ ‘ਤੇ ਮਰ ਗਏ ਜੋ,
ਹੁਣ ਗੰਗਾ ਵਿਚ ਲਾਸ਼ਾਂ ਤੈਰਦੀਆਂ;
ਮੁਫ਼ਤ ਇਨ੍ਹਾਂ ਤੋਂ ਇਲਾਜ਼ ਨਾਂ ਸਰਿਆ,
ਤੇ ਹੁਣ ਲਾਸ਼ਾਂ ਵੀ ਮੁੱਲ ਢੋਂਦੇ ਨੇਂ;
ਮਗਰਮੱਛ ਇਸੇ ਸ਼ਰਮ ‘ਚ ਮਰਿਆ,
ਕਿ ਇਹ ਉਹਦੇ ਹੰਝੂ ਰੋਂਦੇ ਨੇਂ….;

ਮਹਾਂਮਾਰੀ ਦੇ ਇਸ ਦੌਰ ਨੇ,
ਸਭ ਰੰਗ ਦਿਖਾਏ ਹਾਕਮਾਂ ਦੇ;
ਤਾਨਾਸ਼ਾਹ ਜੋ ਤਖ਼ਤਾਂ ‘ਤੇ ਬੈਠਾ,
ਭਗਤ ਕਹਿਣ ਸਾਡਾ ਪਰਮਾਤਮਾ ਏ;
56″ ਇੰਚ ਦੇ ਸੀਨੇਂ ਵਾਲੇ,
ਜਨਤਾਂ ਦੇ ਮੂੰਹ ‘ਚੋਂ ਬੁਰਕੀ ਖੋਂਦੇ ਨੇਂ;
ਮਗਰਮੱਛ ਇਸੇ ਸ਼ਰਮ ‘ਚ ਮਰਿਆ,
ਕਿ ਇਹ ਉਹਦੇ ਹੰਝੂ ਰੋਂਦੇ ਨੇਂ….;

ਪੰਥ ਦੇ ਦੋਖੀ ਰਜਵਾੜਿਆਂ ਨਾਲ,
ਰਲਕੇ ਪੰਜਾਬ ਨੂੰ ਖਾ ਗਏ ਨੇਂ;
ਲੋਕਾਂ ਕੋਲੋਂ ਲੁੱਟਕੇ ਪੈਸੇ,
ਆਪਣੇ ਮਹਿਲ ਬਣਵਾ ਰਹੇ ਨੇਂ;
ਆਪਸ ਵਿੱਚ ਨੇ ਚਾਚੇ ਤਾਏ,
ਪਰ! ਲੋਕਾਂ ਨੂੰ ਉਲਝਾਉਂਦੇ ਨੇਂ;
ਮਗਰਮੱਛ ਇਸੇ ਸ਼ਰਮ ‘ਚ ਮਰਿਆ,
ਕਿ ਇਹ ਉਹਦੇ ਹੰਝੂ ਰੋਂਦੇ ਨੇਂ….;

ਸਮਝਦਾਰਾਂ ਦਾ ਕੰਮ ਹੈ ਹੁੰਦਾ,
ਬੇਅਕਲੇ ਤੋਂ ਨਕਲ ਨਾਂ ਹੋਵੇ;
ਪਰਜਾ ਕਦੇ ਅੰਨੀ ਬੋਲ਼ੀ,
ਤੇ ਰਾਜਾ ਬੇਅਕਲ ਨਾਂ ਹੋਵੇ;
ਉਲਝਾ ਕੇ ਫਿਰ ਲੋਕਾਂ ਨੂੰ ,
ਭਰਿੰਡਾਂ ਦੇ ਖੱਖਰ ‘ਚੋਂ ਸ਼ਹਿਦ ਚੋਂਦੇ ਨੇਂ;
ਮਗਰਮੱਛ ਇਸੇ ਸ਼ਰਮ ‘ਚ ਮਰਿਆ,
ਕਿ ਇਹ ਉਹਦੇ ਹੰਝੂ ਰੋਂਦੇ ਨੇ….;

ਧਰਮਾਂ ਲਈ ਲੜਨਾ ਛੱਡਕੇ,
ਏਕੇ ਲਈ ਆਵਾਜ਼ ਦੇਵੋ;
ਜ਼ਾਲਮ ਸਰਕਾਰਾਂ ਦੇ ਪੱਟ,
ਤਖ਼ਤਾਂ ਤੇ ਤਾਜ ਦਿਓ ;
‘ਧਾਲੀਵਾਲਾ’ ਮਜਲੂਮਾਂ ਦੇ ਸੋਹਲੇ,
ਜਿਗਰੇ ਵਾਲੇ ਹੀ ਗਾਉਂਦੇ ਨੇਂ;
ਮਗਰਮੱਛ ਇਸੇ ਸ਼ਰਮ ‘ਚ ਮਰਿਆ,
ਕਿ ਇਹ ਉਹਦੇ ਹੰਝੂ ਰੋਂਦੇ ਨੇਂ….!!”

ਹਰਕਮਲ ਧਾਲੀਵਾਲ
ਸੰਪਰਕ:- 8437403720

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIranian Parliament calls to limit cooperation with IAEA
Next articleਇਨਕਲਾਬ ਦੇ ਰਾਹ ਤੁਰਿਆ ਗੀਤਕਾਰ ਮੂਲ ਚੰਦ ਰੰਚਣਾ ਵਾਲਾ ………