(ਸਮਾਜ ਵੀਕਲੀ)
ਕਾਲਾ ਨਾਗ ਤੂੰ ਬਣ ਕੇ ਡੱਸੇਂ ਭਰਮਾ ਨਾ ਮੋਰਾਂ ਨੂੰ
ਢੋਲ ਵਜਾ ਕੇ ਨੱਚਦਾ ਫਿਰਦੈਂ ਗਲ ਲਾ ਹੋਰਾਂ ਨੂੰ
ਪਾ ਮਖੌਟਾ ਰਾਖਿਆਂ ਵਾਲਾ ਕਰੇ ਚੋਰੀ ਤੇ ਸ਼ੈਤਾਨੀ
ਬੇੜਾ ਡੋਬ ਕੇ ‘ਚ ਸਮੁੰਦਰ ਬੁਲਾਵੇਂ ਗੋਤਾਖੋਰਾਂ ਨੂੰ
ਦੇਸ਼ ਮੇਰੇ ਦਾ ਹਾਕਮ ਕੰਮ ਕਰਦਾ ਟੇਢੇ ਵਿੰਗੇ
ਅੰਨ੍ਹੀ ਸ਼ਰਧਾ ਸਾਡੀ ‘ਨੰਦੀ’ ਸਾਧ ਬਣਾਵੇ ਚੋਰਾਂ ਨੇ
ਪੋਟਾ ਪੋਟਾ ਦੁਖਦਾ ਦਿੱਸੇ ਉੱਡ ਗਈ ਮੂੰਹ ਤੋਂ ਹਾਸੀ
ਠੱਲ ਸਕਦੈਂ ਤਾਂ ਵੇਖ ਲੈ ਠੱਲ ਕੇ ਹੁਣ ਲੱਗੇ ਜ਼ੋਰਾਂ ਨੂੰ
ਕੁਰਸੀ ਦੇ ਨੇ ਚਾਰੇ ਪਾਵੇ ਵਿੱਚ ਜਨਤਾ ਦੀ ਮੁੱਠੀ
ਹੱਕ ਸਾਡੇ ਹੁਣ ਖੋਹਣ ਨਾ ਦੇਣੇ ਸੁਣ ਤਾਂ ਸੋ਼ਰਾਂ ਨੂੰ
ਮੁੱਲ ਸਿਰਾਂ ਦੇ ਲਾ ਕੇ ਕਿਉਂ ਹੁਣ ਵੋਟਾਂ ਗਿਣਦੇ ਓ
ਭਰਮ ਜਿੱਤਣ ਦਾ ਮਿਟ ਜਾਣਾ ਚੜ੍ਹੀਆਂ ਲੋਰਾਂ ਨੂੰ
ਦਿਨੇਸ਼ ਨੰਦੀ
9417458831