(ਸਮਾਜ ਵੀਕਲੀ)
‘ਚੋਰ ਚੋਰੀ ਤੋਂ ਜਾਵੇ ਹੇਰਾਫੇਰੀ ਤੋਂ ਨਹੀਂ’,
ਆਮ ਲੋਕਾਂ ਨੂੰ ਸਮਝ ਕੇ ਅੰਨ੍ਹਾ-ਬਹਿਰਾ।
ਤਾਹੀਉਂ ‘ਬੋਤੀ ਮੁੜ-ਘਿੜ ਆਈ ਬੋਹੜ ਥੱਲੇ’,
ਦੇ ਕੇ ‘ਥੁੱਕ ਕੇ ਚੱਟਣ’ ਦੇ ਉੱਤੇ ਪਹਿਰਾ’।
‘ਭੇਡਾਂ ਮੁੰਨ ਕੇ’ ਉੱਨ ਵੀ ਨਾਲ਼ ਲਿਆਈ,
ਸਾਜਿਸ਼ਾਂ ਦਾ ਵਿਛਾ ਕੇ ਜਾਲ਼ ਗਹਿਰਾ।
ਉੱਨ ਪਿਰਮਲ, ਕਮਾਲੂ ਤੇ ਭਗਤ ਭੇਡਾਂ,
ਘੜਾਮੇਂ ਵਾਲ਼ਿਆ ਬੋਤੀ ਸੁਖਪਾਲ ਖਹਿਰਾ।
ਰੋਮੀ ਘੜਾਮੇਂ ਵਾਲ਼ਾ।
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly