ਭੁੱਖ, ਗਰੀਬੀ ….

ਰੈਪੀ ਰਾਜੀਵ

ਸਮਾਜ ਵੀਕਲੀ

ਜਿਆਦਾ ਭੁੱਖ ਵੀ ਮਾਰੇ
ਜਿਆਦਾ ਦੁੱਖ  ਵੀ ਮਾਰੇ
ਜਿਆਦਾ ਪੈਸਾ ਵੀ ਮਾਰੇ
ਜਿਆਦਾ ਸੁੱਖ ਵੀ ਮਾਰੇ
1
ਜੋ ਵੀ ਰੱਬ ਦੇਵੇ
ਉਸੇ ਚ ਸਬਰ ਕਰੀਏ
ਰੈਪੀ ਜੋ ਛਾਂ ਨਾ ਦਿੰਦਾ
ਉੱਚਾ ਰੁੱਖ ਵੀ ਮਾਰੇ
2
ਮਿਹਨਤ ਕਰੀਏ ਜਦ
ਚੱਦਰੀ ਕਿਸਮਤ ਮਾਰੇ
ਨਾ ਮਿਲੇ ਰੋਟੀ ਜਦ
ਉਸ ਵੇਲੇ ਭੁੱਖ ਵੀ ਮਾਰੇ
3
ਕਿਝ ਗੁਜ਼ਰੇ ਗਰੀਬੀ
ਜੇ ਕੋਈ ਬਾਹ ਫੜੇ ਨਾ
ਜਦ ਛਾਂ ਮਿਲੇ ਨਾ
ਤਿੱਖੀ ਧੁੱਪ ਵੀ ਮਾਰੇ
4
ਕਿਉਂ ਡਰਨਾ ਕਿਸੇ ਤੋਂ
ਰੈਪੀ ਡਰ ਵੀ ਕਾਹਦਾ
ਜੇ ਸ਼ਰੀਕ ਬੋਲੀ ਜਾਵੇ
ਜਿਆਦਾ ਚੁੱਪ ਵੀ ਮਾਰੇ
5
ਜਦ ਜੰਮਦੇ ਬੱਚੇ
ਖੁਸ਼ ਹੁੰਦੇ ਹੀ ਸਾਰੇ
ਪਰ ਕਈ ਵਾਰੀ ਲੋਕੋ
ਆਪਣਾ ਪੁੱਤ ਵੀ ਮਾਰੇ

 

ਰੈਪੀ ਰਾਜੀਵ

ਫ਼ਗਵਾੜਾ.9501001070

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ …
Next articleਵੱਧਦੀ ਆਬਾਦੀ ਤੇ ਬੇਰੁਜ਼ਗਾਰੀ