ਭਾਸ਼ਾ ਅਤੇ ਸਭਿਆਚਾਰ ਵਿਰੋਧੀ ਤਾਕਤਾਂ ਨੂੰ ਲਾਂਭੇ ਰੱਖਣ ਦੀ ਰਾਹ ਦਿਖਾਏ ਤਮਿਲਨਾਡੂ: ਰਾਹੁਲ

ਤਮਿਲਨਾਡੂ (ਸਮਾਜ ਵੀਕਲੀ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਤਮਿਲਨਾਡੂ ਨੂੰ ਭਾਸ਼ਾ ਅਤੇ ਸਭਿਆਚਾਰ ਵਿਰੋਧੀ ਤਾਕਤਾਂ ਅਤੇ ‘ ਇਕ ਸਭਿਆਚਾਰ, ਇਕ ਰਾਸ਼ਟਰ ਅਤੇ ਇਕ ਇਤਿਹਾਸ’ ਦੀ ਭਾਵਨਾ ਪੇਸ਼ ਕਰਨ ਵਾਲਿਆਂ ਨੂੰ ਦੂਰ ਰੱਖਣ ਲਈ ਭਾਰਤ ਨੂੰ ਰਾਹ ਦਿਖਾਉਣੀ ਚਾਹੀਦੀ ਹੈ। ਉਹ ਸੂਬੇ ਦੇ ਤਿੰਨ ਦਿਨਾਂ ਦੌਰੇ ’ਤੇ ਹਨ।

ਉਨ੍ਹਾਂ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਤਮਿਲਨਾਡੂ ਵਿੱਚ ਤਮਿਲ ਲੋਕਾਂ ਤੋਂ ਇਲਾਵਾ ਕੋਈ ਹੋਰ ਸੱਤਾ ਵਿੱਚ ਨਹੀਂ ਆ ਸਕਦਾ। 234 ਸੀਟਾਂ ਵਾਲੀ ਤਮਿਲਨਾਡੂ ਵਿਧਾਨ ਸਭਾ ਲਈ ਛੇ ਅਪਰੈਲ ਨੂੰ ਵੋਟਾਂ ਪੈਣਗੀਆਂ। ਇਥੇ ਕਾਂਗਰਸ-ਡੀਐਮਕੇ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ।

Previous articleਸਿਰਸਾ: ਕਿਸਾਨਾਂ ਵੱਲੋਂ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਘਰ ਦਾ ਘਿਰਾਓ
Next articleਚੀਨੀ ਹੈਕਰਸ ਨੇ ਮਾਲਵੇਅਰ ਰਾਹੀਂ ਭਾਰਤੀ ਬਿਜਲੀ ਖੇਤਰ ਨੂੰ ਬਣਾਇਆ ਨਿਸ਼ਾਨਾ