ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਭਾਰਤ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਦਿਆਂ ਕਿਹਾ ਕਿ ਵਿਰਾਟ ਕੋਹਲੀ ਕੋਲ ਬਿਹਤਰੀਨ ਗੇਂਦਬਾਜ਼ ਹਨ, ਜੋ ਖ਼ਿਤਾਬ ਦਿਵਾ ਸਕਦੇ ਹਨ। ਭਾਰਤ ਲਈ 99 ਟੈਸਟ ਮੈਚਾਂ ਵਿੱਚ 6215 ਦੌੜਾਂ ਅਤੇ 334 ਇੱਕ ਰੋਜ਼ਾ ਵਿੱਚ 9378 ਦੌੜਾਂ ਬਣਾ ਚੁੱਕੇ ਅਜ਼ਹਰ ਨੇ ਕਿਹਾ, ‘‘ਸਾਡੇ ਕੋਲ ਚੰਗਾ ਮੌਕਾ ਹੈ। ਸਾਡੇ ਕੋਲ ਬਹੁਤ ਚੰਗੀ ਟੀਮ ਹੈ। ਗੇਂਦਬਾਜ਼ ਬਹੁਤ ਚੰਗੇ ਹਨ। ਸਾਡੇ ਕੋਲ ਵਿਸ਼ਵ ਪੱਧਰੀ ਗੇਂਦਬਾਜ਼ ਹਨ।’’ ਉਸ ਨੇ ਕਿਹਾ, ‘‘ਸਾਡੇ ਕੋਲ ਬਹੁਤ ਚੰਗੀ ਟੀਮ ਹੈ। ਜੇਕਰ ਅਸੀਂ ਨਹੀਂ ਜਿੱਤੇ ਤਾਂ ਮੈਨੂੰ ਬਹੁਤ ਨਿਰਾਸ਼ਾ ਹੋਵੇਗੀ।’’ ਅਜ਼ਹਰ ਨੇ ਕਿਹਾ, ‘‘ਭਾਰਤ ਨੰਬਰ ਇੱਕ ਟੀਮ ਹੈ, ਜਦਕਿ ਇੰਗਲੈਂਡ ਦੂਜੇ ਅਤੇ ਆਸਟਰੇਲੀਆ ਤੀਜੇ ਸਥਾਨ ’ਤੇ ਹੈ। ਕ੍ਰਿਕਟ ਵਿੱਚ ਕੁੱਝ ਵੀ ਹੋ ਸਕਦਾ ਹੈ। ਮੈਚ ਦੇ ਦਿਨ ਚੰਗਾ ਖੇਡਣ ਵਾਲੀ ਟੀਮ ਜਿੱਤੇਗੀ। ਉਲਟਫੇਰ ਵੀ ਹੋਣਗੇ।’’ ਭਾਰਤ ਨੇ ਪਹਿਲਾ ਮੈਚ ਪੰਜ ਜੂਨ ਨੂੰ ਸਾਊਥੈਂਪਟਨ ਵਿੱਚ ਖੇਡਣਾ ਹੈ। ਜਸਪ੍ਰੀਤ ਬੁਮਰਾਹ ਦੀ ਅਗਵਾਈ ਵਿੱਚ ਭਾਰਤ ਕੋਲ ਤੇਜ਼ ਗੇਂਦਬਾਜ਼ੀ ਲਈ ਬਿਹਤਰੀਨ ਖਿਡਾਰੀ ਹਨ, ਜਿਸ ਵਿੱਚ ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ ਅਤੇ ਹਾਰਦਿਕ ਪਾਂਡਿਆ ਸ਼ਾਮਲ ਹਨ।
Sports ਭਾਰਤ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ: ਅਜ਼ਹਰੂਦੀਨ