* ਮੁਕਾਬਲਿਆਂ ਵਿੱਚ ਅੱਠ ਸਕੂਲਾਂ ਦੇ ਵਿਦਿਆਰਥੀਆਂ ਨੇ ਲਿਆ ਭਾਗ
ਡੇਰਾਬੱਸੀ (ਸਮਾਜ ਵੀਕਲੀ) ( ਸੰਜੀਵ ਸਿੰਘ ਸੈਣੀ, ਮੋਹਾਲੀ)- ਭਾਰਤ ਵਿਕਾਸ ਪ੍ਰੀਸ਼ਦ ਡੇਰਾਬਸੀ ਵੱਲੋਂ ਸਥਾਨਕ ਭਾਰਤੀ ਪਬਲਿਕ ਸਕੂਲ ਵਿੱਚ ਬੱਚਿਆਂ ਦੇ ਗਰੁੱਪ ਬਣਾ ਕੇ ਰਾਸ਼ਟਰੀ ਗੀਤ ਦੇ ਮੁਕਾਬਲੇ ਕਰਵਾਏ ਗਏ ।ਇਨ੍ਹਾਂ ਮੁਕਾਬਲਿਆਂ ਵਿੱਚ ਅੱਠ ਸਕੂਲਾਂ ਦੇ 80 ਵਿਦਿਆਰਥੀਆਂ ਨੇ ਨੇ ਭਾਗ ਲਿਆ । ਪ੍ਰੋਗਰਾਮ ਦੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ਼ੁਰੂਆਤ ਕਰਵਾਈ। ਸਤੀਸ਼ ਸ਼ਰਮਾ ਅਤੇ ਚਰਨਜੀਤ ਸਿੰਘ ਮੋਦੀ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ।
ਭਾਰਤ ਵਿਕਾਸ ਪ੍ਰੀਸ਼ਦ ਡੇਰਾਬਸੀ ਦੇ ਪ੍ਰਧਾਨ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਐਨ. ਐਨ. ਡੀਏਵੀ ਸਕੂਲ ,ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ,ਭਾਰਤੀ ਪਬਲਿਕ ਸਕੂਲ,ਗਲੋਬਲ ਵਿਜ਼ਡਮ ਇੰਟਰਨੈਸ਼ਨਲ ਸਕੂਲ ,ਐਸ ਐਸ ਜੈਨ ਸਕੂਲ,ਲਾਲਾ ਦੀਪ ਚੰਦ ਜੈਨ ਪਬਲਿਕ ਸਕੂਲ ,ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ,ਕਰਨਲ ਵੀ ਆਰ ਮੋਹਨ ਡੀ ਏ ਵੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਨ੍ਹਾਂ ਮੁਕਾਬਲਿਆਂ ਵਿੱਚ ਗਲੋਬਲ ਬਿਜ਼ਨਸ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਸਥਾਨ,ਲਾਲਾ ਦੀਪ ਚੰਦ ਪਬਲਿਕ ਸਕੂਲ ਨੇ ਦੂਸਰਾ ਸਥਾਨ ਅਤੇ ਐਸ ਐਸ ਜੈਨ ਸਕੂਲ ਦੀ ਟੀਮ ਤੀਜੇ ਸਥਾਨ ਤੇ ਰਹੀ ।
ਅੱਵਲ ਆਉਣ ਵਾਲੀਆਂ ਟੀਮਾਂ ਨੂੰ ਪ੍ਰਸਿੱਧ ਵੱਲੋਂ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਸਕੂਲ ਪ੍ਰਿੰਸੀਪਲ ਰੌਹਨੀ ਮਨਚੰਦਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਅਸ਼ਵਨੀ ਸ਼ਰਮਾ,ਸੁਸ਼ੀਲ ਵਿਆਸ, ਸਟੇਟ ਕਨਵੀਨਰ ਰੀਜਨਲ ਸੈਕਟਰੀ ਸੋਮਨਾਥ ਸ਼ਰਮਾ,ਸਕੱਤਰ ਉਪੇਸ਼ ਬਾਂਸਲ, ਖਜ਼ਾਨਚੀ ਸੁਰਿੰਦਰ ਅਰੋਡ਼ਾ, ਪ੍ਰਾਜੈਕਟ ਚੇਅਰਮੈਨ ਬਰਖਾ ਰਾਮ, ਪ੍ਰਿੰਸੀਪਲ ਪ੍ਰੀਤਮ ਦਾਸ ਸ਼ਰਮਾ,ਡਾ ਰਮੇਸ਼, ਕ੍ਰਿਸ਼ਨ ਲਾਲ ਉਪਨੇਜਾ, ਬਲਜੀਤ ਚੰਦ ਸ਼ਰਮਾ, ਅਸੀਸ ਦੱਤਾ, ਇੰਦਰਜੀਤ ਸਿੰਘ ਜੋੜਾ, ਪਰਮਜੀਤ ਸਿੰਘ ਧਨੌਨੀ, ਪ੍ਰੇਮ ਸਿੰਘ, ਅਜੇ ਕੁਮਾਰ ਇਸ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly