ਭੁੱਖੀ ਲੂੰਬੜੀ

(ਸਮਾਜ ਵੀਕਲੀ)

ਜੰਗਲ ਬੇਲੇ ਲੱਭਦੀ ਫਿਰਦੀ,
ਖਾਣ ਨੂੰ ਕੁਝ ਨਾ ਲੱਭੇ,
ਭੁੱਖੀ ਲੂੰਬੜੀ ਕਈ ਦਿਨਾਂ ਤੋਂ,
ਝਾਕੇ ਸੱਜੇ ਖੱਬੇ।
ਵੇਲ ਅੰਗੂਰਾਂ ਦੀ ਨਜ਼ਰੀਂ ਪੈ ਗਈ,
ਮਨ ਵਿੱਚ ਖੁਸ਼ੀ ਮਨਾਈ।
ਮੂੰਹ ਵਿੱਚ ਉਸਦੇ ਪਾਣੀ ਭਰਿਆ,
ਗਈ ਦੂਰ ਉਦਾਸੀ ਛਾਈ।
ਵੇਖ ਸਕੀਮਾਂ ਸੋਚਣ ਲੱਗੀ,
ਉੱਪਰੋਂ ਗੁੱਛੇ ਡਿੱਗਣ,
ਪਰ ਸਬਰ ਦਾ ਬੰਨ ਸੀ ਟੁੱਟਿਆ,
ਦੇਰ ਨਾ ਦੇਵੇ ਲੱਗਣ।
ਉੱਪਰ ਕੁੱਦੇ ਛਾਲਾਂ ਮਾਰੇ,
ਪਹੁੰਚ ਕੋਲ ਨਾ ਹੋਈ।
ਹਾਰ ਹੰਭ ਕੇ ਸੋਚੀ ਪੈ ਗਈ,
ਪਰਾਂ ਨੂੰ ਜਾ ਖਲੋਈ।
ਰਿਹਾ ਸੁਫਨਾ ਅੱਧ ਵਿਚਾਲੇ,
ਪੇਸ਼ ਕੋਈ ਨਾ ਜਾਵੇ,
ਪਹਿਲਾਂ ਤੋਂ ਭੁੱਖ ਹੋਰ ਵੱਧ ਗਈ,
ਹੋਰ ਦੱਸੋ ਕੀ ਖਾਵੇ।
ਬੱਚਿਓ ਲੂੰਬੜੀ ਉੱਥੋ ਤੁਰ ਪਈ,
ਪੈਰ ਮਸਾਂ ਹੀ ਪੱਟੇ,
ਪੱਤੋ, ਥੂ ਥੂ ਕਰਦੀ ਜਾਦੀ,
ਕਹੇ ਅੰਗੂਰ ਨੇ ਖੱਟੇ।

ਹਰਪ੍ਰੀਤ ਪੱਤੋ
ਪਿੰਡ ਪੱਤੋ
ਹੀਰਾ ਸਿੰਘ ਮੋਗਾ
ਫੋਨ ਨੰਬਰ-94658-21417

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਬੀਰਾ ਰੈਲ ਮਾਜਰਾ ਜੀ ਦਾ ਬਾਬਾ ਬਾਲਕ ਨਾਥ ਜੀ ਦਾ ਨਵਾ ਭਜਨ ਰੰਗ ਦੇ ਨਾਮ ਵਿੱਚ ਕੱਲ ਰੀਲੀਜ਼ ਹੋਵੇਗਾ- ਗੀਤਕਾਰ ਰਾਜੂ ਨਾਹਰ ।
Next articleकश्मीरी पंडितों पर हुए अत्याचार को देश मे मुसलमानों के विरुद्ध जहर घोलने के लिए इस्तेमाल न करें