ਜਲੰਧਰ (ਸਮਾਜ ਵੀਕਲੀ)- ਅੱਜ ਸੋਫੀ ਪਿੰਡ ਜਲੰਧਰ ਕੈਂਟ ਵਿਖੇ ਬੁੱਧ ਵਿਹਾਰ ਟਰੱਸਟ ਰਜਿ ਸੋਫੀ ਪਿੰਡ ਜਲੰਧਰ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦਾ 130ਵਾਂ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਤੇ ਬੁੱਧ ਵਿਹਾਰ ਟਰੱਸਟ ਦੇ ਸਕੱਤਰ ਐਡਵੋਕੇਟ ਹਰਭਜਨ ਸਾਪਲਾ ਅਤੇ ਪ੍ਰਧਾਨ ਲੰਬੜਦਾਰ ਰੂਪ ਲਾਲ, ਪ੍ਰਿਸੀਪਲ ਪਰਮਜੀਤ ਜੱਸਲ, ਗੁਰਮੀਤ ਲਾਲ ਸਾਪਲਾ, ਚਮਨ ਦਾਸ ਸਾਪਲਾ ਅਤੇ ਸੋਮ ਲਾਲ ਨੇ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਫੁੱਲ ਮਾਲਾਵਾ ਭੇਂਟ ਕੀਤੀਆਂ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਤੇ ਵਿਚਾਰ ਪੇਸ਼ ਕੀਤੇ ਅਤੇ ਸਮੂੰਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਸਕੂਲੀ ਬੱਚਿਆਂ ਸੁਨੀਤਾ ਸੋਫੀਆ, ਸਿਧਾਰਥ, ਵਰੁਣ, ਬੇਬੀ ਜੈਸਮੀਨ, ਨਿਸ਼ਾਂਤ ਅਤੇ ਪ੍ਰਿਅੰਕਾ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਨਾਲ ਸਬੰਧਤ ਗੀਤ, ਕਵਿਤਾਵਾਂ ਅਤੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਪਵਨ ਕੁਮਾਰ, ਸੁਸ਼ੀਲ ਕੁਮਾਰ, ਹਰਜਿੰਦਰ ਕੁਮਾਰ, ਪਰਮਜੀਤ ਸਿਮਰ, ਕੀਮਤੀ ਲਾਲ, ਬਨਾਰਸੀ ਦਾਸ, ਪਰਸਰਾਮ, ਲਾਲ ਚੰਦ, ਦੇਵ ਰਾਜ ਸਾਪਲਾ, ਜਸਵੰਤ ਰਾਏ, ਸ਼੍ਰੀਮਤੀ ਕਾਂਤਾ ਕੁਮਾਰੀ, ਮਨਜੀਤ ਕੌਰ, ਰੇਸ਼ਮੋ, ਨਾਲੋਂ, ਰਾਜਵਿੰਦਰ ਕੌਰ, ਕੋਮਲ ਤੋਂ ਇਲਾਵਾ ਬਹੁਤ ਸਾਰੀਆਂ ਸੰਗਤਾਂ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪੁੱਜੇ।