ਭਾਰਤ-ਨੇਪਾਲ ਸਰਹੱਦ ’ਤੇ 5 ਪੁਲ ਦੁਬਾਰਾ ਖੋਲ੍ਹੇ

ਪਿਥੌਰਾਗੜ੍ਹ (ਉੱਤਰਾਖੰਡ) (ਸਮਾਜ ਵੀਕਲੀ) : ਭਾਰਤ ਅਤੇ ਨੇਪਾਲ ਦੇ ਬਾਰਡਰ ’ਤੇ ਪੈਂਦੇ 5 ਪੁਲ ਅੱਜ ਦੁਬਾਰਾ ਖੋਲ੍ਹ ਦਿੱਤੇ ਗਏ। ਕਰੋਨਾ ਮਹਾਮਾਰੀ ਕਾਰਨ ਤਾਲਾਬੰਦੀ ਕਰਕੇ 10 ਮਹੀਨਿਆਂ ਤੋਂ ਵੱਧ ਸਮੇਂ ਤੋਂ ਇਹ ਪੁਲ ਬੰਦ ਸਨ। ਜ਼ਿਲ੍ਹਾ ਮੈਜਿਸਟਰੇਟ ਵੀ.ਕੇ. ਜੋਗਦੰਦੇ ਵੱਲੋਂ ਜਾਰੀ ਇੱਕ ਹੁਕਮ ਸ਼ੁੱਕਰਵਾਰ ਤੋਂ ਲਾਗੂ ਹੋ ਗਿਆ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੇਂਦਰ ਦੇ ਸੱਜਰੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਧਾਰਚੁਲਾ, ਪਿਥੌਰਾਗੜ੍ਹ ਅਤੇ ਦੀਦੀਹਾਟ ਦੇ ਉਪ ਮੰਡਲ ਮੈਜਿਸਟਰੇਟਾਂ ਅਤੇ ਭਾਰਤ-ਨੇਪਾਲ ਸਰਹੱਦ ਦੀ ਰਾਖੀ ਕਰ ਰਹੇ ਐੱਸਐੱਸਬੀ ਦੀਆਂ ਬਟਾਲੀਅਨਾਂ ਨੂੰ ਸਰਹੱਦ ’ਤੇ ਪੈਂਦੇ ਪੰਜ ਪੁਲ ਖੋਲ੍ਹਣ ਲਈ ਆਖਿਆ ਗਿਆ ਹੈ। ਨੇਪਾਲ ਸਰਕਾਰ ਇਨ੍ਹਾਂ ਪੁਲਾਂ ਨੂੰ ਖੋਲ੍ਹਣ ਲਈ ਹੁਕਮ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਸਨ।

Previous articleਭਾਰਤ ਸਰਕਾਰ ਕਿਸਾਨਾਂ ਨੂੰ ਸ਼ਾਂਤਮਈ ਅੰਦੋਲਨ ਦੀ ਇਜਾਜ਼ਤ ਦੇਵੇ: ਅਮਰੀਕੀ ਕਾਂਗਰਸ ਦੇ ਭਾਰਤੀ ਕੌਕਸ ਵੱਲੋਂ ਅਪੀਲ
Next article“ਗੁਰੂ ਦੀਆਂ ਲਾਡਲੀਆਂ ਫੌਜਾਂ” ਧਾਰਮਿਕ ਰਚਨਾ ਲੈ ਕੇ ਜਲਦ ਆ ਰਿਹਾ ਹੈ ਗਾਇਕ ਹਰਜਿੰਦਰ ਵਿਰਦੀ