ਭਾਰਤ ਨੂੰ 35 ਦੌੜਾਂ ਦੇ ਨਾਲ ਹਰਾ ਕੇ ਆਸਟਰੇਲੀਆ ਨੇ ਲੜੀ ਜਿੱਤੀ

ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਲੜੀ ਦੇ ਆਖ਼ਰੀ ਮੈਚ ਦੇ ਵਿੱਚ ਭਾਰਤ, ਆਸਟਰੇਲੀਆ ਤੋਂ 35 ਦੌੜਾਂ ਦੇ ਨਾਲ ਮੈਚ ਹਾਰ ਗਿਆ ਤੇ ਇਸ ਦੇ ਨਾਲ ਹੀ ਆਸਟਰੇਲੀਆ ਨੇ ਪੰਜ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦੀ ਲੜੀ 3-2 ਦੇ ਜਿੱਤ ਲਈ ਹੈ। ਆਸਟਰੇਲੀਆ ਦੇ ਵਿਸ਼ਾਲ ਸਕੋਰ ਦਾ ਪਿੱਛਾ ਕਰਨ ਉੱਤਰੀ ਭਾਰਤ ਦੀ ਟੀਮ 237 ਦੌੜਾਂ ਬਣਾ ਕੇ ਆਊਟ ਹੋ ਗਈ। ਆਸਟਰੇਲੀਆ ਨੇ ਭਾਰਤ ਦੇ ਵਿੱਚ ਦਸ ਸਾਲ ਬਾਅਦ ਲੜੀ ਜਿੱਤੀ ਹੈ। ਆਸਟਰੇਲੀਆ ਦੇ ਉਸਮਾਨ ਖਵਾਜ਼ਾ ਨੂੰ ਮੈਨ ਆਫ ਦੀ ਮੈਚ ਅਤੇ ਮੈਨ ਆਫ ਦੀ ਸੀਰੀਜ਼ ਐਲਾਨਿਆ ਗਿਆ ਹੈ।ਇਹ ਜ਼ਿਕਰਯੋਗ ਹੈ ਕਿ ਫਿਰੋਜ਼ਸ਼ਾਹ ਕੋਟਲਾ ਦੇ ਮੈਦਾਨ ਵਿੱਚ 1982 ਅਤੇ 1996 ਵਿੱਚ ਦੋ ਵਾਰ ਹੀ ਕੋਈ ਟੀਮ 250 ਦੌੜਾਂ ਦੇ ਸਕੋਰ ਨੂੰ ਪਾਰ ਕਰ ਸਕੀ ਹੈ। ਜੰਪਾ ਨੇ ਤਿੰਨ ਵਿਕਟਾਂ ਲਈਆਂ। ਪੈੱਟ ਕਮਿਨਸ, ਰਿਚਰਡਸਨ ਅਤੇ ਮਾਰਕਸ ਸਟੋਇਨਿਸ ਦੋ ਦੋ ਵਿਕਟਾਂ ਲੈਣ ਵਿੱਚ ਕਾਮਯਾਬ ਰਹੇ। ਉਸਮਾਨ ਖਵਾਜ਼ਾ ਦੇ ਲੜੀ ਵਿੱਚ ਦੂਜੇ ਸੈਂਕੜੇ ਨਾਲ ਆਸਟਰੇਲੀਆ ਨੇ ਇੱਥੋਂ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 272 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾਂ ਕਰਕੇ ਭਾਰਤ ਨੂੰ ਸਖਤ ਚੁਣੌਤੀ ਦਿੱਤੀ ਹੈ। ਖਵਾਜ਼ਾ ਨੇ 106 ਗੇਂਦਾਂ ਵਿੱਚ ਦਸ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 100 ਦੌੜਾਂ ਬਣਾਈਆਂ। ਉਸਨੇ ਕਪਤਾਨ ਓਰੋਨ ਫਿੰਚ (27) ਦੇ ਨਾਲ ਪਹਿਲੇ ਵਿਕਟ ਲਈ 76 ਅਤੇ ਪੀਟਰ ਹੈਂਡਜ਼ਕੌਂਬ (52) ਦੇ ਨਾਲ ਦੂਜੇ ਵਿਕਟ ਦੇ ਲਈ 99 ਦੌੜਾਂ ਦੀਆਂ ਦੋ ਅਹਿਮ ਪਾਰੀਆਂ ਖੇਡੀਆਂ। ਅਸਟਰੇਲੀਆ ਨੇ ਆਖ਼ਰੀ ਦਸ ਓਵਰਾਂ ਦੇ ਵਿੱਚ 70 ਦੌੜਾਂ ਬਣਾਈਆਂ ਪਰ ਇਸ ਦੌਰਾਨ ਪੰਜ ਵਿਕਟ ਵੀ ਗਵਾ ਦਿੱਤੇ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁਹੰਮਦ ਸ਼ਮੀ ਦੀ ਪਹਿਲੀ ਗੇਂਦ ਆਊਟ ਸਵਿੰਗ ਸੀ, ਜਿਸ ਨੂੰ ਫਿੰਚ ਨਹੀਂ ਸਮਝ ਸਕਿਆ ਪਰ ਉਹ ਜਲਦੀ ਹੀ ਸਹਿਜ ਹੋ ਕੇ ਖੇਡਣ ਲੱਗਾ।ਭਾਰਤ ਦੀ ਤਰਫੋਂ ਜਸਪ੍ਰੀਤ ਬੁਮਰਾ ਕਾਫੀ ਮਹਿੰਗਾ ਸਾਬਿਤ ਹੋਇਆ। ਉਹ ਦਸ ਓਵਰਾਂ ਵਿੱਚ ਕੋਈ ਵਿਕਟ ਨਹੀਂ ਲੈ ਸਕਿਆ। ਰਵਿੰਦਰ ਜਡੇਜਾ ਦਸ ਓਵਰਾਂ ਵਿੱਚ ਦੋ ਵਿਕਟਾਂ ਲੈ ਗਿਆ। ਭੁਵਨੇਸ਼ਵਰ ਕੁਮਾਰ ਤਿੰਨ ਵਿਕਟਾਂ ਲੈ ਕੇ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ। ਸ਼ਮੀ ਵੀ ਦੋ ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ। ਕੁਲਦੀਪ ਯਾਦਵ ਸਿਰਫ ਇੱਕ ਵਿਕਟ ਹੀ ਲੈ ਸਕਿਆ। ਆਸਟਰੇਲੀਆ ਦੀ ਰਣਨੀਤੀ ਸਾਫ ਸੀ ਕਿ ਬੁਮਰਾ ਨੂੰ ਸੰਭਲ ਕੇ ਖੇਡਣਾ ਅਤੇ ਬਾਕੀ ਗੇਂਦਬਾਜ਼ਾਂ ਨੂੰ ਨਿਸ਼ਾਨੇ ਉੱਤੇ ਰੱਖਣਾ। 14 ਓਵਰਾਂ ਬਾਅਦ ਸਕੋਰ ਬਿਨਾਂ ਕਿਸੇ ਨੁਕਸਾਨ ਦੇ 73 ਦੌੜਾਂ ਸੀ ਤਾਂ ਪੰਜਵੇਂ ਗੇਂਦਬਾਜ ਦੇ ਰੂਪ ਵਿੱਚ ਜਡੇਜਾ ਨੇ ਗੇਂਦ ਸੰਭਾਲੀ ਅਤੇ ਉਸਦੀ ਤੀਜੀ ਗੇਂਦ ਉੱਤੇ ਹੀ ਫਿੰਚ ਆਊਟ ਹੋ ਗਿਆ। ਆਸਟਰੇਲੀਆ ਦੇ ਬੱਲੇਬਾਜ਼ਾਂ ਨੇ ਚਾਰੇ ਛੱਕੇ ਕੁਲਦੀਪ ਉੱਤੇ ਲਾਏ।ਜਦੋਂ ਆਸਟਰੇਲੀਆ 28 ਓਵਰਾਂ ਬਾਅਦ ਇੱਕ ਵਿਕਟ ਉੱਤੇ 157 ਦੌੜਾਂ ਬਣਾ ਕੇ ਵਿਸ਼ਾਲ ਸਕੋਰ ਵੱਲ੍ਹ ਵਧ ਰਿਹਾ ਸੀ ਤਾਂ ਅਜਿਹੀ ਸਥਿਤੀ ਵਿੱਚ ਕਪਤਾਨ ਵਿਰਾਟ ਕੋਹਲੀ ਦਾ ਬੁਮਰਾ ਨੂੰ ਗੇਂਦ ਸੰਭਾਲਣ ਦਾ ਫੈਸਲਾ ਅਹਿਮ ਸਾਬਿਤ ਹੋਇਆ। ਪਹਿਲੇ ਚਾਰ ਓਵਰਾਂ ਵਿੱਚ ਸਿਰਫ ਅੱਠ ਦੌੜਾਂ ਦੇਣ ਵਾਲੇ ਬੁਮਰਾ ਨੇ ਕਸੀ ਹੋਈ ਗੇਂਦਬਾਜ਼ੀ ਕੀਤੀ ਅਤੇ ਉਸ ਦੇ ਵੱਲੋਂ ਬਣਾਏ ਦਬਾਅ ਨੂੰ ਜਡੇਜਾ ਅਤੇ ਭੁਵੀ ਨੇ ਕੈਸ਼ ਕੀਤਾ। ਖਵਾਜ਼ਾ ਨੇ 102 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ ਅਤੇ ਇਸ ਸਕੋਰ ਦੇ ਉੱਤੇ ਹੀ ਉੀ ਭੁਵੀ ਦੀ ਗੇਂਦ ਉੱਤੇ ਕੋਹਲੀ ਨੂੰ ਕੈਚ ਦੇ ਬੈਠਾ । ਅਗਲੇ ਓਵਰ ਦੇ ਵਿੱਚ ਕੋਹਲੀ ਨੇ ਮੈਕਸਵੈੱਲ ਦਾ ਕੈਚ ਲੈ ਕੇ ਦਰਸ਼ਕਾਂ ਦੇ ਵਿੱਚ ਜੋਸ਼ ਭਰ ਦਿੱਤਾ। ਹੈਂਡਜ਼ਕੌਂਬ ਸ਼ਮੀ ਦੀ ਗੇਂਦ ਉੱਤੇ ਵਿਕਟ ਕੀਪਰ ਪੰਤ ਨੂੰ ਕੈਚ ਦੇ ਬੈਠਾ। ਐਸ਼ਟਨ ਟਰਨਰ ਦਾ ਜਡੇਜਾ ਨੇ ਕੈਚ ਲੈ ਲਿਆ। ਇਸ ਤੋਂ ਬਾਅਦ ਭੁਵਨੇਸ਼ਵਰ ਨੇ ਮਾਰਕਸ ਸਟੋਇਨਿਸ (20), ਅਤੇ ਸ਼ਮੀ ਨੇ ਅਲੈਕਸ ਕੈਰੀ (20) ਨੂੰ ਪਵੇਲੀਅਨ ਭੇਜਿਆ। ਜਾਏ ਰਿਚਰਡਸਨ (29)ਅਤੇ ਪੈੱਟ ਕਮਿਨਸ 15 ਨੇ 48ਵੇਂ ਓਵਰ ਵਿੱਚ ਬੁਮਰਾ ਉੱਤੇ 19 ਦੌੜਾਂ ਬਟੋਰ ਕੇ ਉਸਦਾ ਗੇਂਦਬਾਜ਼ੀ ਵਿਸ਼ਲੇਸ਼ਣ ਵਿਗਾੜ ਦਿੱਤਾ ਅਤੇ ਸਕੋਰ 250 ਦੌੜਾਂ ਤੋਂ ਪਾਰ ਪਹੁੰਚਾ ਦਿੱਤਾ। ਭਾਰਤ ਲਈ ਸ਼ੁਰੂ ਵਿੱਚ ਰੋਹਿਤ ਸ਼ਰਮਾ (56) ਦੀ ਸੈਂਕੜੇ ਦੀ ਪਾਰੀ ਅਤੇ ਕੇਦਾਰ ਯਾਧਵ (44) ਭੁਵੀ (46) ਨੇ 91 ਦੌੜਾਂ ਜੋੜ ਕੇ ਉਮੀਦਾਂ ਜਗਾਈਆਂ ਪਰ ਭਾਰਤ 50 ਓਵਰਾਂ ਵਿੱਚ 237 ਦੌੜਾਂ ਬਣਾ ਕੇ ਆਊਟ ਹੋ ਗਿਆ।

Previous articleIndia-Pakistan Kartarpur meet underway
Next articleJ&K Assembly polls likely before Amarnath Yatra