ਭਾਰਤ ਨੂੰ ਆਪਣੀਆਂ ਸੀਮਾਵਾਂ ’ਚ ਦਖ਼ਲ ਬਰਦਾਸ਼ਤ ਨਹੀਂ: ਸ਼ਾਹ

ਨਵੀਂ ਦਿੱਲੀ (ਸਮਾਜਵੀਕਲੀ): ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੋਵਿਡ- 19 ਖ਼ਿਲਾਫ਼ ਜੰਗ ’ਚ ਸਾਰੇ ਰਾਜਾਂ ਨੇ ਚੰਗਾ ਕੰਮ ਕੀਤਾ ਹੈ, ਜੋ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨਾਲ ਸਾਂਝੇ ਤੌਰ ’ਤੇ ਮਿਲ ਕੇ ਲੜੀ ਹੈ। ਉੜੀਸਾ ਦੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕੌਮੀ ਸੁਰੱਖਿਆ ਦੇ ਵਿਸ਼ੇ ’ਤੇ ਮੋਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਪਹਿਲੇ ਕਾਰਜਕਾਲ ’ਚ ਪਾਕਿਸਤਾਨ ’ਚ ਕੀਤੀਆਂ ਹਵਾਈ ਤੇ ਸਰਜੀਕਲ ਸਟਰਾਈਕਾਂ ’ਤੇ ਮੁੜ ਝਾਤ ਪੁਆਈ। ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ ਕਿ ਭਾਰਤ ਹੁਣ ਆਪਣੀਆਂ ਸੀਮਾਵਾਂ ’ਚ ਕਿਸੇ ਕਿਸਮ ਦਾ ਦਖ਼ਲ ਬਰਦਾਸ਼ਤ ਨਹੀਂ ਕਰੇਗਾ।

Previous articleਪ੍ਰਸ਼ਾਦ ਵੰਡਣ ’ਤੇ ਰੋਕ ਕੇਂਦਰ ਨੇ ਲਾਈ: ਕੈਪਟਨ
Next articleਲੌਂਗੋਵਾਲ ਨੇ ਪ੍ਰਸ਼ਾਦ ਵਰਤਾਉਣ ਦੀ ਪ੍ਰਵਾਨਗੀ ਲਈ ਮੋਦੀ ਨੂੰ ਪੱਤਰ ਲਿਖਿਆ