ਭਾਰਤ ਦੇ ਹਿੱਤਾਂ ਦੀ ਸੁਰੱਖਿਆ ਬਾਰੇ ਭਾਜਪਾ ਅਵੇਸਲੀ: ਖੁਰਸ਼ੀਦ

ਕੋਲਕਾਤਾ (ਸਮਾਜ ਵੀਕਲੀ): ਸੀਨੀਅਰ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਨੇ ਅੱਜ ਇੱਥੇ ਦੋਸ਼ ਲਾਇਆ ਕਿ ਕੇਂਦਰ ਨੇ ਪਹਿਲਾਂ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਅੱਖਾਂ ਮੀਟ ਰੱਖੀਆਂ। ਖਿੱਤੇ ਵਿੱਚ ਭਾਰਤ ਦੇ ਹਿੱਤ ਦੀ ਸੁਰੱਖਿਆ ਬਾਰੇ ਭਾਜਪਾ ਅਵੇਸਲੀ ਹੈ। ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਨੇ ਕਿਹਾ ਕਿ ਸਰਕਾਰ ਨੇ ਤਾਲਿਬਾਨ ਸਬੰਧੀ ਕੀ ਵਿਚਾਰ ਚਰਚਾ ਕੀਤੀ, ਉਹ ਇਸ ਬਾਰੇ ਚਾਨਣਾ ਪਾਉਣ। ਉਨ੍ਹਾਂ ਕਿਹਾ ਕਿ ਕਾਂਗਰਸ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਪੂਰਾ ਸਹਿਯੋਗ ਦੇਵੇਗੀ ਕਿਉਂਕਿ ਇਹ ਕੌਮੀ ਸੁਰੱਖਿਆ ਦਾ ਮੁੱਦਾ ਹੈ। ਪ੍ਰੈਸ ਕਾਨਫਰੰਸ ਦੌਰਾਨ ਖੁਰਸ਼ੀਦ ਨੇ ਕਿਹਾ, ‘ਅਫ਼ਗਾਨਿਸਤਾਨ ਵਿੱਚ ਬਣੀ ਗੰਭੀਰ ਸਥਿਤੀ ਕਾਰਨ ਸਾਡੇ ਕੌਮੀ ਹਿੱਤਾਂ ਦੀ ਸੁਰੱਖਿਆ ਅਹਿਮ ਮੁੱਦਾ ਹੈ ਜਿਸ ’ਤੇ ਧਿਆਨ ਦੇਣ ਦੀ ਲੋੜ ਹੈ ਪਰ ਭਾਜਪਾ ਇਸ ਸਬੰਧੀ ਅਵੇਸਲੀ ਹੈ।’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਈ ਕੋਰਟਾਂ ਲਈ ਕੌਲਿਜੀਅਮ ਵੱਲੋਂ 82 ਜੱਜਾਂ ਦੇ ਨਾਵਾਂ ਦੀ ਸਿਫ਼ਾਰਿਸ਼
Next articleਜੇਈਈ ਪ੍ਰੀਖਿਆ ਲੀਕ ਕਾਂਡ ਦੀ ਜਾਂਚ ਦੀ ਨਿਗਰਾਨੀ ਸੁਪਰੀਮ ਕੋਰਟ ਕਰੇ: ਕਾਂਗਰਸ