ਭਾਰਤ ਤੇ ਚੀਨ ਦੇ ਫੌਜੀ ਅਧਿਕਾਰੀਆਂ ਵਿਚਾਲੇ ਅੱਠਵੇਂ ਗੇੜ ਦੀ ਗੱਲਬਾਤ

ਨਵੀਂ ਦਿੱਲੀ, (ਸਮਾਜ ਵੀਕਲੀ) : ਭਾਰਤੀ ਅਤੇ ਚੀਨੀ ਫੌਜ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦਾ ਇਕ ਹੋਰ ਦੌਰ ਸ਼ੁੱਕਰਵਾਰ ਨੂੰ ਮੁੜ ਸ਼ੁਰੂ ਹੋਇਆ। ਇਸ ਦਾ ਉਦੇਸ਼ ਪੂਰਬੀ ਲੱਦਾਖ ਵਿਚ ਤਣਾਅ ਵਾਲੀਆਂ ਸਾਰੀਆਂ ਥਾਵਾਂ ਤੋਂ ਫੌਜਾਂ ਨੂੰ ਵਾਪਸ ਲਿਆਉਣ ਦਾ ਖਾਕਾ ਤਿਆਰ ਕਰਨਾ ਸੀ। ਸਰਕਾਰੀ ਸੂਤਰਾਂ ਨੇ ਕਿਹਾ ਕਿ ਅੱਠਵੇਂ ਗੇੜ ਦੀ ਗੱਲਬਾਤ ਪੂਰਬੀ ਲੱਦਾਖ ਵਿੱਚ ਐੱਲਏਸੀ ਕੋਲ ਭਾਰਤੀ ਇਲਾਕੇ ਚੁਸ਼ੂਲ ਵਿੱਚ ਹੋਈ। ਬੀਤੇ ਕੁੱਝ ਦਿਨਾਂ ਵਿੱਚ ਦੋਵਾਂ ਧਿਰਾਂ ਵਿਚਾਲੇ ਲਗਾਤਾਰ ਮੀਟਿੰਗਾਂ ਜਾਰੀ ਹਨ। ਇਨ੍ਹਾਂ ਵਿੱਚ ਹਾਲਾਤ ਦੀ ਸਮੀਖਿਆ ਕੀਤੀ ਗਈ ਤੇ ਤੈਅ ਕੀਤਾ ਗਿਆ ਕਿ ਚੀਨ ਨਾਲ ਗੱਲਬਾਤ ਵਿੱਚ ਜਵਾਨਾਂ ਦੀ ਪੂਰੀ ਤਰ੍ਹਾਂ ਵਾਪਸੀ ਲਈ ਦਬਾਅ ਪਾਇਆ ਜਾਵੇ।

Previous articleਕੇਂਦਰ ਨੇ ਜੰਮੂ ਕਸ਼ਮੀਰ ’ਚ ਪ੍ਰੈੱਸ਼ਰ ਕੁੱਕਰ ਵਰਗੇ ਹਾਲਾਤ ਬਣਾਏ: ਮਹਿਬੂਬਾ
Next articleਭਾਜਪਾ ਨੂੰ ਇਕ ਮੌਕਾ ਦਿਓ, ਪੰਜ ਸਾਲਾਂ ’ਚ ‘ਬੰਗਾਲ ਨੂੰ ਸੋਨੇ’ ਦਾ ਬਣਾ ਦੇਵਾਂਗੇ: ਸ਼ਾਹ