ਭਾਰਤ ਤੇ ਅਮਰੀਕਾ ਵਿਚਾਲੇ ਤੀਜੀ ‘ਟੂ ਪੱਲਸ ਟੂ’ ਗੱਲਬਾਤ ਸ਼ੁਰੂ

ਨਵੀਂ ਦਿੱਲੀ, (ਸਮਾਜ ਵੀਕਲੀ) : ਭਾਰਤ ਅਤੇ ਅਮਰੀਕਾ ਵਿਚਾਲੇ ਤੀਸਰੀ ਉੱਚ ਪੱਧਰੀ ਗੱਲਬਾਤ ਮੰਗਲਵਾਰ ਨੂੰ ਸ਼ੁਰੂ ਹੋਈ। ਇਸ ਸੰਵਾਦ ਦਾ ਟੀਚਾ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਮੁੱਚੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨਾ ਹੈ, ਜਿਥੇ ਚੀਨ ਆਪਣੀ ਆਰਥਿਕ ਅਤੇ ਸੈਨਿਕ ਤਾਕਤ ਦਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਅਮਰੀਕੀ ਹਮਰੁਤਬਾ ਮਾਈਕ ਪੌਂਪੀਓ ਅਤੇ ਮਾਰਕ ਐਸਪਰ ਨਾਲ ਕ੍ਰਮਵਾਰ ਤੀਜੀ ‘ਟੂ ਪਲੱਸ ਟੂ’ ਗੱਲਬਾਤ ਸ਼ੁਰੂ ਕੀਤੀ।

Previous articleਜਲੰਧਰ ਪੱਛਮੀ ਤੋਂ ਕਾਂਗਰਸੀ ਵਿਧਾਇਕ ਰਿੰਕੂ ਸੜਕ ਹਾਦਸੇ ਵਿੱਚ ਜ਼ਖ਼ਮੀ
Next articleਆਮਦਨ ਕਰ ਵਿਭਾਗ ਵੱਲੋਂ ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਵਿੱਚ ਹਵਾਲਾ ਕਾਰੋਬਾਰੀਆਂ ’ਤੇ ਛਾਪੇ