ਭਾਰਤ ’ਚ ਫਸੇ ਬਿਟ੍ਰਿਸ਼ ਪੰਜਾਬੀ ਅਤੇ ਸ੍ਰੀਲੰਕਾ ਵਾਸੀ ਦੋ ਵਿਸ਼ੇਸ਼ ਉਡਾਣਾਂ ਰਾਹੀਂ ਵਤਨ ਪਰਤੇ

ਅੰਮ੍ਰਿਤਸਰ (ਸਮਾਜਵੀਕਲੀ) – ਕਰੋਨਾ ਕਾਰਨ ਭਾਰਤ ਵਿਚ ਫਸੇ 269 ਬ੍ਰਿਟਿਸ਼ ਪੰਜਾਬੀ ਅਤੇ ਸ੍ਰੀਲੰਕਾ ਦੇ 101 ਵਿਅਕਤੀ, ਜਿਨ੍ਹਾਂ ਵਿਚ ਵਧੇਰੇ ਵਿਦਿਆਰਥੀ ਹਨ, ਅੱਜ ਦੋ ਵੱਖ ਵੱਖ ਉਡਾਣਾਂ ਰਾਹੀਂ ਆਪੋ ਆਪਣੇ ਮੁਲਕ ਵਾਸਤੇ ਪਰਤ ਗਏ।

ਬਰਤਾਨੀਆ ਦੇ ਸਫਾਰਤਖਾਨੇ ਵਲੋਂ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਬ੍ਰਿਟਿਸ਼ ਏਅਰਵੇਜ਼ ਦਾ ਵਿਸ਼ੇਸ਼ ਜਹਾਜ ਭੇਜਿਆ ਸੀ, ਜਿਸ ਰਾਹੀਂ ਅੱਜ ਦੁਪਹਿਰ 269 ਬਿਟ੍ਰਿਸ਼ ਪੰਜਾਬੀ ਇਥੋਂ ਯੂਕੇ ਵਾਸਤੇ ਰਵਾਨਾ ਹੋਏ ਹਨ।

ਇਸ ਦੌਰਾਨ ਸ੍ਰੀਲੰਕਾ ਏਅਰਲਾਈਨ ਦੇ ਵਿਸ਼ੇਸ਼ ਉਡਾਣ ਯੂਐਲ 1145 ਰਾਹੀਂ ਅੱਜ 101 ਸ੍ਰੀਲੰਕਾ ਵਾਸੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਾਪਸ ਪਰਤ ਗਏ ਹਨ। ਇਨਾਂ ਵਿਚ ਵਧੇਰੇ ਵਿਦਿਆਰਥੀ ਸਨ, ਜੋ ਇਥੇ ਜਲੰਧਰ ਨੇੜੇ ਪ੍ਰਾਈਵੇਟ ਯੂਨੀਵਰਸਿਟੀ ਵਿਚ ਵੱਖ ਵੱਖ ਕੋਰਸਾਂ ਵਿਚ ਪੜ੍ਹਨ ਲਈ ਆਏ ਹੋਏ ਸਨ।

Previous articleਪੀਜੀਆਈ ’ਚ ਕਰੋਨਾ ਪੀੜਤ ਬੱਚੀ ਦੀ ਮੌਤ
Next articleਕਰਫਿਊ ਕਾਰਨ ਪੰਜਾਬ ’ਚ ਘਰੇਲੂ ਹਿੰਸਾ 21 ਫ਼ੀਸਦੀ ਵਧੀ