ਭਾਰਤ-ਚੀਨ ਵਿਵਾਦ: ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਮਤਾ ਪਾਸ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਸੰਸਦ ਦੀ ਪ੍ਰਤੀਨਿਧ ਸਭਾ ਨੇ ਸਰਬਸੰਮਤੀ ਨਾਲ ਨੈਸ਼ਨਲ ਡਿਫੈਂਸ ਅਥਾਰਟੀਜ਼ ਐਕਟ (ਐੱਨਡੀਏਏ) ਵਿਚ ਸੋਧ ਨੂੰ ਪਾਸ ਕੀਤਾ ਹੈ, ਜਿਸ ਵਿਚ ਗਲਵਾਨ ਵਾਦੀ ਵਿਚ ਚੀਨ ਦੀ ਘੁਸਪੈਠ ਅਤੇ ਦੱਖਣੀ ਚੀਨ ਸਾਗਰ ਵਰਗੇ ਵਿਵਾਦਿਤ ਖੇਤਰਾਂ ਚੀਨ ਦੇ ਧੱਕੜ ਰਣਨੀਤੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਕਾਂਗਰਸ ਦੇ ਮੈਂਬਰ ਸਟੀਵ ਸ਼ੈਬੇਟ ਨੇ ਭਾਰਤੀ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ਨਾਲ ਮਿਲ ਕੇ ਸੋਮਵਾਰ ਨੂੰ ਐਨਡੀਏਏ ਸੋਧ ਪੇਸ਼ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਨੂੰ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਤਣਾਅ ਘੱਟ ਕਰਨ ਲਈ ਕੰਮ ਕਰਨਾ ਚਾਹੀਦਾ ਹੈ। 5 ਮਈ ਤੋਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੇ ਕਈ ਇਲਾਕਿਆਂ ਵਿਚ ਭਾਰਤ ਅਤੇ ਚੀਨੀ ਫੌਜ ਵਿਚਾਲੇ ਤਣਾਅ ਜਾਰੀ ਹੈ। ਪਿਛਲੇ ਮਹੀਨੇ ਗਲਵਾਨ ਘਾਟੀ ਵਿੱਚ ਹਿੰਸਕ ਝੜਪ ਤੋਂ ਬਾਅਦ ਸਥਿਤੀ ਹੋਰ ਬਦਤਰ ਹੋਈ ਜਿਸ ਵਿੱਚ 20 ਭਾਰਤੀ ਫੌਜੀ ਜਵਾਨ ਸ਼ਹੀਦ ਹੋਏ।

Previous articleਸੀਨੀਅਰ ਪੱਤਰਕਾਰ ਮਤੀਉੱਲ੍ਹਾ ਜਾਨ ਇਸਲਾਮਾਬਾਦ ਤੋਂ ਅਗਵਾ
Next articleਭਾਰਤੀ ਮੂਲ ਦੀ ਰਿਪੋਰਟਰ ਸੜਕ ਹਾਦਸੇ ’ਚ ਹਲਾਕ