ਭਾਰਤ ਕੋਲ ਦਹਿਸ਼ਤਗਰਦੀ ਦੇ ਸਰੋਤਾਂ ’ਤੇ ਹਮਲਿਆਂ ਦਾ ਹੱਕ: ਨਰਵਾਣੇ

ਨਵੀਂ ਦਿੱਲੀ- ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਅੱਜ ਕਿਹਾ ਕਿ ਜੇ ਗੁਆਂਢੀ ਮੁਲਕ ਦਹਿਸ਼ਤਗਰਦੀ ’ਤੇ ਲਗਾਮ ਨਹੀਂ ਕੱਸਦਾ ਤਾਂ ਭਾਰਤ ਕੋਲ ਅਤਿਵਾਦੀ ਟਿਕਾਣਿਆਂ ’ਤੇ ਹਮਲੇ ਕਰਨ ਦਾ ਹੱਕ ਹੈ। ਥਲ ਸੈਨਾ ਮੁਖੀ ਵੱਜੋਂ ਅਹੁਦਾ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਨਰਵਾਣੇ ਨੇ ਕਿਹਾ ਕਿ ਹਮਾਇਤ ਪ੍ਰਾਪਤ ਅਤਿਵਾਦ ਵਿਰੁੱਧ ‘ਦ੍ਰਿੜ੍ਹ ਸੰਕਲਪ ਨਾਲ ਸਜ਼ਾ ਦੇਣ ਵਾਲੀ’ ਰਣਨੀਤੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਦੀਆਂ ਦਹਿਸ਼ਤਗਰਦੀ ਤੋਂ ਧਿਆਨ ਹਟਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਹਨ ਤੇ ਧਾਰਾ 370 ਹਟਾਉਣ ਮਗਰੋਂ ਕਸ਼ਮੀਰ ਦੇ ਹਾਲਾਤ ਸੁਧਰੇ ਹਨ। ਫ਼ੌਜ ਮੁਖੀ ਨੇ ਕਿਹਾ ਕਿ ਅਤਿਵਾਦੀਆਂ ਦੇ ਸਫ਼ਾਏ ਤੇ ਉਨ੍ਹਾਂ ਦੇ ਨੈੱਟਵਰਕ ਦੀ ਤਬਾਹੀ ਕਾਰਨ ਪਾਕਿਸਤਾਨੀ ਫ਼ੌਜ ਵੱਲੋਂ ਵਿੱਢੀ ਗਈ ਲੁਕਵੀਂ ਜੰਗ ਨੂੰ ਝਟਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਹਮਾਇਤ ਹਾਸਲ ਦਹਿਸ਼ਤਗਰਦੀ ਨਾਲ ਨਜਿੱਠਣ ਲਈ ਭਾਰਤੀ ਫ਼ੌਜ ਕੋਲ ਕਈ ਬਦਲ ਹਨ। ਚੀਨ ਨਾਲ ਲੱਗਦੀ 3,500 ਕਿਲੋਮੀਟਰ ਦੀ ਸਰਹੱਦ ਦੀ ਸੁਰੱਖਿਆ ਸਬੰਧੀ ਪੁੱਛੇ ਜਾਣ ’ਤੇ ਜਨਰਲ ਨਰਵਣੇ ਨੇ ਕਿਹਾ ਕਿ ਮੁੜ ਤਵਾਜ਼ਨ ਬਿਠਾਉਣ ਤਹਿਤ ਪਹਿਲਾਂ ਧਿਆਨ ਪੱਛਮੀ ਸਰਹੱਦ ਤੋਂ ਉੱਤਰ ਵੱਲ ਕੇਂਦਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ੌਜ ਨੂੰ ਹਰ ਚੁਣੌਤੀ ਨਾਲ ਨਜਿੱਠਣ ਲਈ ਉਹ ਤਿਆਰ ਰੱਖਣਗੇ।

Previous articleIsrael’s largest natural gas field starts operating: Ministry
Next articleBritain introduces heterosexual civil partnerships