ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਭਾਰਤ, ਅਮਰੀਕਾ ਵੱਲੋਂ ਸਾਲ 2011 ਵਿੱਚ ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦਿਨ ਨੂੰ ਪਾਕਿਸਤਾਨ ਅੰਦਰ ਵੜ ਕੇ ਖ਼ਤਮ ਕੀਤੇ ਜਾਣ ਜਿਹੀ ਕਾਰਵਾਈ ਨੂੰ ਅੰਜਾਮ ਦੇਣ ਦੇ ਸਮਰੱਥ ਹੈ। ਇਥੇ ਗੰਗਾ ਨਦੀ ਨੂੰ ਸਾਫ਼ ਸੁਥਰਾ ਬਣਾਉਣ ਦੀ ਕੰਪੇਨ ਨਾਲ ਜੁੜੇ ਸਮਾਗਮ ਵਿੱਚ ਐਬਟਾਬਾਦ ਵਿੱਚ ਅਮਰੀਕੀ ਅਪਰੇਸ਼ਨ ਦਾ ਹਵਾਲਾ ਦਿੰਦਿਆਂ ਸ੍ਰੀ ਜੇਤਲੀ ਨੇ ਕਿਹਾ, ‘ਇਹ ਕਿਹਾ ਜਾਂਦਾ ਹੈ ਕਿ ਸਿਆਸਤ ਵਿੱਚ ਇਕ ਹਫ਼ਤਾ ਵੀ ਕਾਫ਼ੀ ਲੰਮਾ ਅਰਸਾ ਹੁੰਦਾ ਹੈ। ਸਾਡੇ ਮੁਲਕ ਵਿੱਚ ਜਿਸ ਤਰੀਕੇ ਨਾਲ ਲੋਕਾਂ ’ਚ ਜੋਸ਼ ਸੀ, ਜੇਕਰ ਤੁਸੀਂ ਪਿਛਲੇ 24 ਘੰਟਿਆਂ ’ਤੇ ਝਾਤ ਮਾਰੋ ਤਾਂ ਇਕ ਹਫ਼ਤਾ ਵੀ ਦਿਨ ਵਾਂਗ ਲੱਗਦਾ ਹੈ।’ ਉਨ੍ਹਾਂ ਕਿਹਾ, ‘ਮੈਨੂੰ ਯਾਦ ਹੈ ਜਦੋਂ ਅਮਰੀਕੀ ਨੇਵੀ ‘ਸੀਲ’ ਓਸਾਮਾ ਬਿਨ ਲਾਦਿਨ ਨੂੰ ਐਬਟਾਬਾਦ ਤੋਂ ਚੁੱਕ ਕੇ ਲੈ ਗਈ ਸੀ, ਕੀ ਅਸੀਂ ਅਜਿਹਾ ਨਹੀਂ ਕਰ ਸਕਦੇ?’ ਅਸੀਂ ਪਹਿਲਾਂ ਇਸ ਦੀ ਸਿਰਫ਼ ਕਲਪਨਾ ਤੇ ਇੱਛਾ ਕਰਦਿਆਂ ਨਿਰਾਸ਼ ਅਤੇ ਮਾਯੂਸ ਹੋ ਜਾਂਦੇ ਸੀ। ਪਰ ਅੱਜ ਇਹ ਮੁਮਕਿਨ ਹੈ।’ ਗੰਗਾ ਨੂੰ ਸਾਫ਼ ਕਰਨ ਲਈ ਫੰਡ ਜੁਟਾਉਣ ਦੇ ਇਰਾਦੇ ਨਾਲ ਵਿਉਂਤੇ ਸਮਾਗਮ ਵਿੱਚ ਜਲ ਸਰੋਤ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ।
INDIA ਭਾਰਤ ਐਬਟਾਬਾਦ ਜਿਹੇ ਅਪਰੇਸ਼ਨਾਂ ਨੂੰ ਅੰਜਾਮ ਦੇਣ ਦੇ ਸਮਰੱਥ: ਜੇਤਲੀ