ਭਾਰਤੀ ਫ਼ੌਜ ‘ਚ ਧੀ ਨੇ ਮੇਜਰ ਬਣ ਕੇ ਚਮਕਾਇਆ ਪੰਜਾਬ ਦਾ ਨਾਂ, ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ

ਗੜ੍ਹਸ਼ੰਕਰ ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333

(ਸਮਾਜਵੀਕਲੀ):  ਅੱਜ ਦੇ ਯੁੱਗ ‘ਚ ਧੀਆਂ ਹਰ ਫੀਲਡ ‘ਚ ਮੱਲਾਂ ਮਾਰ ਰਹੀਆਂ ਹਨ, ਭਾਵੇਂ ਫਿਰ ਉਹ ਦੇਸ਼ ਦੀ ਰੱਖਿਆ ਲਈ ਫ਼ੌਜ ਦੀ ਭਰਤੀ ‘ਚ ਦੇਸ਼ ਦੀ ਸੇਵਾ ਹੀ ਕਰਨੀ ਕਿਉਂ ਨਾ ਹੋਵੇ। ਅਜਿਹੀ ਹੀ ਇਕ ਮਿਸਾਲ ਗੜ੍ਹਸ਼ੰਕਰ ਦੀ ਰਹਿਣ ਵਾਲੀ ਸਰੋਜ ਬਾਲਾ ਨੇ ਕਾਇਮ ਕੀਤੀ ਹੈ।

ਗੜ੍ਹਸ਼ੰਕਰ ਦੇ ਪਿੰਡ ਗੜ੍ਹੀ ਮਾਨਸੋਵਾਲ ਦੀ ਸਰੋਜ ਬਾਲਾ ਨੇ ਫ਼ੌਜ ‘ਚ ਮੇਜਰ ਦਾ ਰੈਂਕ ਲੈ ਕੇ ਪਿੰਡ ਦੇ ਨਾਲ-ਨਾਲ ਇਲਾਕੇ ਦੇਸ਼ ਅਤੇ ਪੂਰੀ ਦੁਨੀਆ ‘ਚ ਆਪਣਾ ਨਾਂ ਮਸ਼ਹੂਰ ਕੀਤਾ ਹੈ। ਗੜ੍ਹਸ਼ੰਕਰ ਦੇ ਪਿੰਡ ਬੀਤ ਇਲਾਕੇ ਦੇ ਪਿੰਡ ਗੜੀ ਮਾਨਸੋਵਾਲ ਦੀ ਜੰਮਪਾਲ ਸਵ.ਮੱਘਰ ਰਾਮ ਬੈਂਸ ਅਤੇ ਊਸ਼ਾ ਦੇਵੀ ਦੀ ਧੀ ਸਰੋਜ ਬਾਲਾ ਭਾਰਤੀ ਫ਼ੌਜ ‘ਚ ਮੇਜਰ ਬਣ ਗਈ ਹੈ।

ਸਰੋਜ ਬਾਲਾ ਦੀ ਮਾਂ ਊਸ਼ਾ ਦੇਵੀ ਨੇ ਦੱਸਿਆ ਕਿ ਸਰੋਜ ਬਾਲਾ ਨੇ ਮੁੱਢ ਤੋਂ ਹੀ ਸਰਕਾਰੀ ਸਕੂਲਾਂ ‘ਚ ਸਿੱਖਿਆ ਹਾਸਲ ਕੀਤੀ। ਸਰੋਜ ਬਾਲਾ ਨੇ ਦਸਵੀਂ ਤੱਕ ਪੜ੍ਹਾਈ ਆਪਣੇ ਪਿੰਡ ਗੜ੍ਹੀ ਮਾਨਸੋਵਾਲ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ। ਬਾਅਦ ‘ਚ 10+2 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਤੋਂ ਮੈਡੀਕਲ ਵਿਸ਼ਿਆਂ ਨਾਲ ਪਾਸ ਕੀਤੀ। ਇਸ ਤੋਂ ਬਾਅਦ ਐੱਮ. ਬੀ. ਬੀ. ਐੱਸ. ਦੀ ਡਿਗਰੀ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਤੋਂ ਪਾਸ ਕਰਕੇ ਸਰੋਜ ਬਾਲਾ ਡਾਕਟਰ ਬਣੀ।

ਸਰੋਜ ਬਾਲਾ ਦੀ ਪਹਿਲੀ ਨਿਯੁਕਤੀ ਸਿਵਲ ਹਸਪਤਾਲ ਗੜ੍ਹਸ਼ੰਕਰ ‘ਚ ਬਤੌਰ ਡਾਕਟਰ ਵਜੋ ਹੋਈ ਸੀ ਪਰ ਸਰੋਜ ਬਾਲਾ ਦੀ ਰੁਚੀ ਕੁਝ ਹੋਰ ਕਰਕੇ ਵਿਖਾਉਣ ਦੀ ਸੀ, ਜਿਸ ਦੇ ਚੱਲਦੇ 2016 ‘ਚ ਡਾ. ਸਰੋਜ ਬਾਲਾ ਭਾਰਤੀ ਫ਼ੌਜ ‘ਚ ਬਤੌਰ ਕੈਪਟਨ ਭਰਤੀ ਹੋ ਗਈ। ਹੁਣ ਜੂਨ 2020 ‘ਚ ਤਰੱਕੀ ਹੋਣ ਉਪਰੰਤ ਡਾ. ਸਰੋਜ ਬਾਲਾ ਮੇਜਰ ਬਣ ਗਈ, ਜੋ ਸਮੁੱਚੇ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

ਸਰਪੰਚ ਜਰਨੈਲ ਸਿੰਘ ਜੈਲਾ ਸਣੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਰੋਜ ਬਾਲਾ ਦੇ ਮੇਜਰ ਬਣਨ ਤੋਂ ਬਾਅਦ ਇਲਾਕੇ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਰੋਜ ਬਾਲਾ ਨੇ ਮੇਜ਼ਰ ਰੈਂਕ ਪ੍ਰਾਪਤ ਕਰਕੇ ਜਿੱਥੇ ਇਕ ਮਿਸਾਲ ਕਾਇਮ ਕੀਤੀ ਹੈ, ਉੱਥੇ ਹੀ ਬਾਕੀਆਂ ਧੀਆਂ ਲਈ ਵੀ ਇਕ ਪ੍ਰੇਰਣਾ ਸਰੋਤ ਬਣ ਗਈ ਹੈ। ਇਸ ਦੇ ਨਾਲ ਹੀ ਅਸੀਂ ਵੀ ਅਜਿਹੀ ਧੀ ‘ਤੇ ਫ਼ਕਰ ਮਹਿਸੂਸ ਕਰਦੇ ਹਾਂ ਜਿਹੜੇ ਕਿ ਦੇਸ਼ ਦੀ ਸੁਰਖਿਆ ਲਈ ਵੱਡਾ ਰੋਲ ਅਦਾ ਕਰ ਰਹੀ ਹੈ।

Previous articleSunny Leone’s ‘masti’ time at the pool with a friend
Next articlePUBG ਵਿੱਚ ਲੁਟਾਇਆ 16 ਲੱਖ : ਬੱਚਿਆਂ ਅਤੇ ਮਾਪਿਆਂ ਲਈ ਵੱਡਾ ਸਬਕ