ਭਾਰਤੀ ਸੰਸਥਾ ਨੇ ਯੂਐੱਨ ਗਲੋਬਲ ਕਲਾਈਮੇਟ ਐਵਾਰਡ ਜਿੱਤਿਆ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) :ਸੈਰ-ਸਪਾਟਾ ਤੇ ਤਕਨਾਲੋਜੀ ਦੀ ਵਰਤੋਂ ਨਾਲ ਦੂਰ-ਦੁਰਾਡੇ ਖੇਤਰਾਂ ਵਿੱਚ ਰਹਿੰਦੇ ਲੋਕਾਂ ਤਕ ਸੌਰ ਊਰਜਾ ਦੀ ਰਸਾਈ ਸੰਭਵ ਬਣਾਉਣ ਵਿੱਚ ਮਦਦ ਕਰਨ ਵਾਲੀ ਭਾਰਤੀ ਜਥੇਬੰਦੀ ਗਲੋਬਲ ਹਿਮਾਲਿਅਨ ਐਕਸਪੀਡੀਸ਼ਨ (ਜੀਐੱਚਈ) ਨੇ ਕੋਵਿਡ-19 ਮਹਾਮਾਰੀ ਦੌਰਾਨ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਕੀਤੇ ਯਤਨਾਂ ਲਈ ਸੰਯੁਕਤ ਰਾਸ਼ਟਰ ਦੇ ਮਾਣਮੱਤੇ ਯੂਐੱਨ ਗਲੋਬਲ ਕਲਾਈਮੇਟ ਐਕਸ਼ਨ ਐਵਾਰਡ ਜਿੱਤ ਲਿਆ ਹੈ। ਜੀਐੱਚਈ ਵਿਸ਼ਵ ਦੀਆਂ ਅਜਿਹੀਆਂ ਪਹਿਲੀਆਂ ਜਥੇਬੰਦੀਆਂ ’ਚੋਂ ਇਕ ਹੈ, ਜੋ ਦੂਰ-ਦੁਰਾਡੇ ਖੇਤਰਾਂ ਵਿੱਚ ਸੌਰ ਊਰਜਾ ਮੁਹੱਈਆ ਕਰਵਾਉਣ ਲਈ ਸੈਰ-ਸਪਾਟਾ ਤੇ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ। ਜਲਵਾਯੂ ਤਬਦੀਲੀ ਬਾਰੇ ਸੰਯਕੁਤ ਰਾਸ਼ਟਰ ਦੀ ਫਰੇਮਵਰਕ ਕਨਵੈਨਸ਼ਨ ਨੇ ਐਵਾਰਡਾਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਹੈ।

Previous articleਇਰਾਨ ਨੇ ਜ਼ਮੀਨਦੋਜ਼ ਪ੍ਰਮਾਣੂ ਪਲਾਂਟ ’ਚ ਉਸਾਰੀ ਕਾਰਜ ਸ਼ੁਰੂ ਕੀਤੇ
Next articleIPL: Tendulkar predicted a long innings for Gaikwad