ਭਾਰਤੀ ਨਰਸ ਦੀ ਅਮਰੀਕਾ ’ਚ ਚਾਕੂ ਮਾਰ ਕੇ ਹੱਤਿਆਭਾਰਤੀ ਨਰਸ ਦੀ ਅਮਰੀਕਾ ’ਚ ਚਾਕੂ ਮਾਰ ਕੇ ਹੱਤਿਆ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ’ਚ ਹਸਪਤਾਲ ਦੇ ਬਾਹਰ ਭਾਰਤੀ ਨਰਸ ਮੈਰਿਨ ਜੋਆਇ (26) ਦੀ ਚਾਕੂ ਮਾਰਨ ਤੋਂ ਬਾਅਦ ਵਾਹਨ ਹੇਠਾਂ ਦਰੜ ਕੇ ਹੱਤਿਆ ਕਰ ਦਿੱਤੀ ਗਈ।

ਸਾਊਥ ਫਲੋਰਿਡਾ ਪੁਲੀਸ ਮੁਤਾਬਕ ਇਹ ਘਰੇਲੂ ਝਗੜੇ ਦੀ ਘਟਨਾ ਹੈ। ਕੇਰਲਾ ਦੀ ਮੈਰਿਨ ਜੋਆਇ ਮੰਗਲਵਾਰ ਨੂੰ ਜਦੋਂ ਬ੍ਰੋਵਾਰਡ ਹੈਲਥ ਕੋਰਲ ਸਪਰਿੰਗਜ਼ ਹਸਪਤਾਲ ਤੋਂ ਬਾਹਰ ਨਿਕਲੀ ਤਾਂ ਉਸ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਨਰਸ ਨੂੰ ਨੇੜਲੇ ਹਸਪਤਾਲ ਦੀ ਐਮਰਜੈਂਸੀ ਦੇ ਬਜਾਏ ਪੋਂਪਾਨੋ ਬੀਚ ਦੇ ਟਰਾਮਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਪੁਲੀਸ ਨੇ ਕੁਝ ਦੇਰ ਬਾਅਦ ਫਿਲਿਪ ਮੈਥਿਊ (34) ਨਾਮ ਦੇ ਵਿਅਕਤੀ ਦਾ ਪਤਾ ਲਗਾ ਲਿਆ ਜਿਸ ਨੇ ਖੁਦ ਨੂੰ ਚਾਕੂ ਮਾਰ ਕੇ ਜ਼ਖ਼ਮੀ ਕੀਤਾ ਹੋਇਆ ਸੀ। ਜੋਆਇ ਦੇ ਦੋਸਤਾਂ ਨੇ ਕਿਹਾ ਕਿ ਸੋਮਵਾਰ ਨੂੰ ਉਸ ਦਾ ਹਸਪਤਾਲ ’ਚ ਆਖਰੀ ਦਿਨ ਸੀ ਅਤੇ ਉਸ ਨੇ ਨੌਕਰੀ ਛੱਡਣ ਦਾ ਨੋਟਿਸ ਦਿੱਤਾ ਹੋਇਆ ਸੀ। 

Previous articleਬਿਡੇਨ ਵਲੋਂ ਨਸਲੀ ਵਿਤਕਰੇ ਖ਼ਿਲਾਫ਼ ਜੰਗ ਦਾ ਅਹਿਦ
Next articleAll India Dalit Mahila Adhikar Manch (AIDMAM- NCDHR) further investigates the police atrocity on Dalit family in Guna, M.P.