ਥਲ ਸੈਨਾ ਦੀ ਗੋਲੇ ਦਾਗਣ ਦੀ ਸਮਰੱਥਾ ਵਿਚ ਵਾਧੇ ਲਈ ਅੱਜ ਦੇਸ਼ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਥਲ ਸੈਨਾ ਦੇ ਤੋਪਖਾਨਾ ਯੂਨਿਟ ਨੂੰ ਵੱਖ ਵੱਖ ਤਰ੍ਹਾਂ ਦੇ ਤਿੰਨ ਤੋਪ ਸਿਸਟਮ ਸੌਂਪੇ ਹਨ। ਇਨ੍ਹਾਂ ਦੇ ਤਹਿਤ ਥਲ ਸੈਨਾ ਨੂੰ ਐਮ 777 ਏ2 ਅਲਟਰਾ ਲਾਈਟ ਹੌਵਿਟਜ਼ਰਸ ਤੋਪ, ਭਾਰਤ ਵਿਚ ਤਿਆਰ ਕੀਤੀ ਕੇ-9 ਵਜਰਾ ਤੋਪ ਅਤੇ ਤੋਪਾਂ ਨੂੰ ਖਿੱਚ ਕੇ ਲੈ ਕੇ ਜਾਣ ਵਾਲਾ ਇੱਕ ਬਹੁਪਰਤੀ ਵਿਸ਼ੇਸ਼ ਵਾਹਨ ਸ਼ਾਮਲ ਹੈ। ਇਹ ਭਾਰਤ ਵਿਚ ਹੀ ਤਿਆਰ ਕੀਤਾ ਗਿਆ ਹੈ।
ਦਿਓਲਾਲੀ ਫੀਲਡ ਫਾਇਰਿੰਗ ਰੇਂਜ ਵਿਚ ਸਮਾਗਮ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਤੋਪਖਾਨੇ ਵਿਚ ਹੋਰ ਤੋਪਾਂ ਸ਼ਾਮਲ ਕਰਕੇ ਇਸ ਦੀ ਸਮਰੱਥਾ ਵਧਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬੋਫੋਰਜ਼ ਤੋਪਾਂ ਤੋਂ 30 ਸਾਲ ਬਾਅਦ ਇਹ ਤੋਪਾਂ ਥਲ ਸੈਨਾਂ ਨੂੰ ਸੌਂਪੀਆਂ ਗਈਆਂ ਹਨ। ਇਸ ਮੌਕੇ ਰੱਖਿਆ ਮੰਤਰੀ ਦੀ ਹਾਜ਼ਰੀ ਵਿਚ ਇਨ੍ਹਾਂ ਤੋਪਾਂ ਦੀ ਫਾਇਰ ਸਮਰੱਥਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ।