ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪੱਜੋਦਿਉਤਾ ’ਚ ਰੋਸ ਪ੍ਰਦਰਸ਼ਨ

 ਸ਼ਾਮਚੁਰਾਸੀ, ਸਮਾਜ ਵੀਕਲੀ (ਚੁੰਬਰ )- ਕੇਂਦਰ ਸਰਕਾਰ ਵਲੋਂ 3 ਕਾਲੇ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ ਦੇ ਵਿਰੋਧ ਵਿਚ ਹਲਕਾ ਸ਼ਾਮਚੁਰਾਸੀ ਦੇ ਅੱਡਾ ਪੱਜੋਦਿਉਤਾ ਵਿਖੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਲੀਆਂ ਝੰਡੀਆਂ ਫੜ ਕੇ ਕੇਂਦਰ ਸਰਕਾਰ ਦੇ ਖਿਲਾਫ਼ ਨਾਹਰੇਵਾਜੀ ਕੀਤੀ ਗਈ। ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਸਵਰਨ ਸਿੰਘ ਧੁੱਗਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਵਲੋਂ ਆਪਣੇ ਹੱਕਾਂ ਲਈ ਸੰਗਰਸ਼ ਕਰਦਿਆਂ ਕਾਫੀ ਸਮਾਂ ਹੋ ਚੁੱਕਾ ਹੈ, ਪਰ ਮੋਦੀ ਸਰਕਾਰ ਤੇ ਅਜੇ ਤੱਕ ਇਸ ਦਾ ਕੋਈ ਵੀ ਅਸਰ ਨਹੀਂ ਹੋਇਆ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਇਹ ਤਿੰਨੇ ਕਾਨੂੰਨ ਵਾਪਸ ਨਹੀਂ ਹੁੰਦੇ ਕਿਸਾਨਾਂ ਵਲੋਂ ਇਹ ਸੰਘਰਸ਼ ਜਾਰੀ ਰਹੇਗਾ। ਇਸ ਉਪਰੰਤ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਵਾਜੀ ਕੀਤੀ ਗਈ ਤੇ ਪੁਤਲਾ ਸਾੜਿਆ ਗਿਆ। ਇਸ ਮੌਕੇ ਹੋਰਨ੍ਹਾਂ ਤੋਂ ਇਲਾਵਾ ਸੱਤਪਾਲ ਸਿੰਘ ਡੁਡਿਆਣਾ, ਪਰਮਿੰਦਰ ਸਿੰਘ, ਸ਼ਰਨਾਗਰ ਸਿੰਘ, ਕਮਲਜੀਤ ਸਿੰਘ ਲਾਲੀ, ਨਵਦੀਪ ਸਿੰਘ, ਗੁਰਮੇਲ ਸਿੰਘ ਧਾਲੀਵਾਲ, ਸਤਵਿੰਦਰ ਸਿੰਘ ਖਡਿਆਲਾ ਸੈਣੀਆਂ, ਸਰਬਜੀਤ ਸਿੰਘ, ਨਸੀਬ ਸਿੰਘ, ਹਰਦੇਵ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਮੇਲ ਸਿੰਘ ਵੀ ਸ਼ਾਮਿਲ ਹੋਏ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਨੇਡਾ ਪੀ ਐਮ ਸ਼੍ਰੀ ਜਸਟਿਨ ਟਰੂਡੋ ਨਾਲ ਉੱਘੇ ਸਮਾਜ ਸੇਵਕ ਤੇ ਪ੍ਰਮੋਟਰ ਬਿੱਲ ਬਸਰਾ ਨੇ ਕੀਤੀ ਮੁਲਾਕਾਤ
Next articleਈ ਟੀ ਟੀ ਯੂਨੀਅਨ ਦੀ ਨਵੀਂ ਸੂਬਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ