ਕਨੇਡਾ ਪੀ ਐਮ ਸ਼੍ਰੀ ਜਸਟਿਨ ਟਰੂਡੋ ਨਾਲ ਉੱਘੇ ਸਮਾਜ ਸੇਵਕ ਤੇ ਪ੍ਰਮੋਟਰ ਬਿੱਲ ਬਸਰਾ ਨੇ ਕੀਤੀ ਮੁਲਾਕਾਤ

ਡਿਫੈਂਸ ਮਨਿਸਟਰ ਹਰਜੀਤ ਸਿੰਘ ਸੱਜਣ ਨੇ ਵੀ ਕੀਤੀ ਖੁਸ਼ੀ ਪ੍ਰਗਟ , ਸਮੁੱਚੇ ਸਮਾਜ ਦਾ ਵਧਿਆ ਮਾਣ

ਹੁਸ਼ਿਆਰਪੁਰ /ਜਲੰਧਰ (ਕੁਲਦੀਪ ਚੁੰਬਰ ) ਸਮਾਜ ਵੀਕਲੀ- ਕਨੇਡਾ ਦੇ ਪ੍ਰਾਈਮ ਮਨਿਸਟਰ ਸ੍ਰੀਮਾਨ ਜਸਟਿਨ ਟਰੂਡੋ ਜੀ ਤੇ ਸ. ਹਰਜੀਤ ਸਿੰਘ ਸੱਜਣ ਡਿਫੈਂਸ ਮਨਿਸਟਰ ਕੈਨੇਡਾ ਨਾਲ ਉੱਘੇ ਸਮਾਜ ਸੇਵਕ ਤੇ ਪ੍ਰਸਿੱਧ ਪ੍ਰਮੋਟਰ ਸ਼੍ਰੀ ਬਿੱਲ ਬਸਰਾ ਦੀ ਇੱਕ ਮੁਲਾਕਾਤ ਹੋਣਾ ਸਮਾਜ ਲਈ ਵੱਡੇ ਮਾਣ ਵਾਲੀ ਗੱਲ ਹੈ l ਇਸ ਭੇਂਟ ਵਾਰਤਾ ਨਾਲ ਸਮੁੱਚੀ ਕਮਿਉਨਿਟੀ ਦਾ ਸਿਰ ਫਖ਼ਰ ਨਾਲ ਉੱਚਾ ਹੋਇਆ ਹੈ l

ਸਤਿਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ, ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅਤੇ ਆਪਣੇ ਰਹਿਬਰਾਂ ਨੂੰ ਗਾਉਣ ਅਤੇ ਲਿਖਣ ਵਾਲੇ ਕਲਾਕਾਰਾਂ, ਗੀਤਕਾਰਾਂ ਤੇ ਸੰਗੀਤਕਾਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਨਾਂ ਨੂੰ ਕਨੇਡਾ ਦੀ ਧਰਤੀ ਦਿਖਾ ਨਵੀਆਂ ਪਿਰਤਾਂ ਸ਼੍ਰੀ ਬਿੱਲ ਬਸਰਾ ਨੇ ਪਾਈਆਂ l ਬਿੱਲ ਬਸਰਾ ਵੱਡੇ ਸਮਾਜ ਸੇਵਕ, ਪ੍ਰਸਿੱਧ ਪ੍ਰਮੋਟਰ, ਮੇਲਾ ਇੰਟਰਟੇਨਮੈਂਟ ਕਨੇਡਾ ਦੇ ਮਾਲਕ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਵੈਨਕੂਵਰ ਕਨੇਡਾ ਦੇ ਸਾਬਕਾ ਪ੍ਰਧਾਨ ਹਨ l

ਜ੍ਹਿਨਾਂ ਕੈਨੇਡਾ ਦੀ ਧਰਤੀ ਤੇ ਮਿਸ਼ਨ ਦੀਆਂ ਗੂੰਜਾਂ ਪਾਈਆਂ l ਇਸ ਯਾਦਗਾਰ ਮੁਲਾਕਾਤ ਮੌਕੇ ਸ੍ਰੀਮਤੀ ਬਲਦੀਸ਼ ਬਸਰਾ ਕਨੇਡਾ, ਸ੍ਰੀ ਹਰਮੇਸ਼ ਅਵਾਣ ਕਨੇਡਾ ਤੇ ਬਹੁਪੱਖੀ ਸ਼ਖ਼ਸੀਅਤ ਸ੍ਰੀ ਸੰਤੋਖ ਜੱਸਲ ਕਨੇਡਾ, ਸਾਬਕਾ ਸੈਕਟਰੀ ਅਮਰਜੀਤ ਕੈਲੇ ਕਨੇਡਾ, ਜਸਪਾਲ ਸਾਹਿਬ ਹਾਜ਼ਰ ਸਨ l ਸ੍ਰੀ ਬਿੱਲ ਬਸਰਾ ਜੀ ਅਤੇ ਸੰਤੋਖ ਜੱਸਲ ਜੀ ਜੋ ਤਕਰੀਬਨ ਪਿੱਛਲੇ 50 ਸਾਲਾ ਤੋਂ ਵੈਨਕੂਵਰ ਕਨੇਡਾ ਦੀ ਧਰਤੀ ਤੇ ਰਹਿ ਰਹੇ ਹਨ l ਐਨੀ ਦੂਰ ਰਹਿਕੇ ਵੀ ਆਪਣੇ ਸਮਾਜ ਨਾਲ ਜੁੜੇ ਰਹਿਣਾ ਬਹੁਤ ਵੱਡੀ ਗੱਲ ਹੈ l ਆਪਣੇ ਰਹਿਬਰਾਂ ਦੇ ਪੂਰਨਿਆਂ ਤੇ ਚੱਲਣ ਵਾਲੇ ਸਾਥੀਆਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜੋ ਕਿ ਆਪਣੀ ਨੇਕ ਕਮਾਈ ਵਿੱਚੋ ਬਣਦਾ ਯੋਗਦਾਨ ਸਮੇ-ਸਮੇ ਸਮਾਜ ਵਿੱਚ ਕੀਤੇ ਜਾ ਰਹੇ ਕਾਰਜਾਂ ਵਿੱਚ ਪਾਉਦੇ ਰਹਿੰਦੇ ਹਨ l

ਬਿੱਲ ਬਸਰਾ ਜੀ ਨੇ ਕਈ ਦਰਜਨ ਕਲਾਕਾਰਾਂ, ਗੀਤਕਾਰਾਂ, ਸੰਗੀਤਕਾਰਾਂ, ਬੁੱਧੀਜੀਵੀਆਂ ਨੂੰ ਕਨੇਡਾ ਦੀ ਧਰਤੀ ਦਿਖਾਈ ਹੈ ਅਤੇ ਉਹਨਾਂ ਨੂੰ ਆਪਣੇ ਕੋਲ ਰੱਖਕੇ ਉਨਾਂ ਦੀ ਹਰ ਪੱਖੋਂ ਸਹਾਇਤਾ ਕੀਤੀ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਅਸੀ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸ਼੍ਰੀ ਬਿੱਲ ਬਸਰਾ ਅਤੇ ਸੰਤੋਖ ਜੱਸਲ ਜੀ ਸਮੇਤ ਸਾਰੀ ਟੀਮ ਦੇ ਮੈਬਰਾਂ ਨੂੰ ਸਤਿਗੁਰੂ ਹਮੇਸਾਂ ਤੰਦਰੁਸਤੀਆਂ, ਲੰਬੀਆਂ ਉਮਰਾਂ ਤੇ ਤਰੱਕੀਆਂ ਬਖ਼ਸ਼ਣ । ਸਾਰੀ ਟੀਮ ਭਵਿੱਖ ਵਿੱਚ ਵੀ ਆਪਣੇ ਰਹਿਬਰਾਂ ਦੇ ਸੂਪਨੇ ਸਕਾਰ ਕਰਨ ਲਈ ਆਪਣੀਆਂ ਸੇਵਾਵਾਂ ਦਿੰਦੀ ਰਹੇ l

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਅਸਲੀ ਚਿਹਰਾ “
Next articleਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਪੱਜੋਦਿਉਤਾ ’ਚ ਰੋਸ ਪ੍ਰਦਰਸ਼ਨ