ਭਾਰਤੀ ਅਰਥਚਾਰਾ ਡੂੰਘੇ ਸੰਕਟ ਵਿੱਚ: ਐੱਸ ਐਂਡ ਪੀ

ਨਵੀਂ ਦਿੱਲੀ (ਸਮਾਜਵੀਕਲੀ) :  ਆਲਮੀ ਦਰਜਾਬੰਦੀ ਕੰਪਨੀ ਐੱਸ ਐਂਡ ਪੀ ਗਲੋਬਲ ਰੇਟਿੰਗਜ਼ ਨੇ ਅੱਜ ਕਿਹਾ ਕਿ ਭਾਰਤੀ ਅਰਥਚਾਰਾ ਡੂੰਘੇ ਸੰਕਟ ਵਿੱਚ ਹੈ ਕਿਉਂਕਿ ਇਸ ਵਿੱਤੀ ਵਰ੍ਹੇ ਦੌਰਾਨ ਵਿਕਾਸ ਦਰ ਪੰਜ ਫ਼ੀਸਦ ਸੁੰਗੜਨ ਦਾ ਅਨੁਮਾਨ ਹੈ।

ਐੱਸ ਐਂਡ ਪੀ ਨੇ ਆਪਣੀ ਰਿਪੋਰਟ ਵਿੱਚ ਕਿਹਾ, ‘‘ਭਾਰਤੀ ਅਰਥਚਾਰਾ ਡੂੰਘੇ ਸੰਕਟ ਵਿੱਚ ਹੈ। ਵਾਇਰਸ ’ਤੇ ਕਾਬੂ ਪਾਊਣ ਵਿੱਚ ਮੁਸ਼ਕਲਾਂ, ਸਿੱਝਣ ਲਈ ਕਮਜ਼ੋਰ ਨੀਤੀ ਅਤੇ ਖਾਸ ਕਰਕੇ ਵਿੱਤੀ ਖੇਤਰ ਦੀਆਂ ਹੋਰ ਸਮੱਸਿਆਵਾਂ ਕਾਰਨ ਸਾਡਾ ਅੰਦਾਜ਼ਾ ਹੈ ਕਿ ਇਸ ਵਿੱਤੀ ਵਰ੍ਹੇ ਦੌਰਾਨ ਵਿਕਾਸ ਦਰ ਪੰਜ ਫ਼ੀਸਦ ਡਿੱਗੇਗੀ ਅਤੇ 2021 ਵਿੱਚ ਮੁੜ ਤੇਜ਼ੀ ਆਵੇਗੀ।’’

ਐੱਸ ਐਂਡ ਪੀ ਦੀ ਰਿਪੋਰਟ ਅਨੁਸਾਰ ੲੇਸ਼ੀਆ-ਪੈਸੇਫਿਕ ਖੇਤਰ ਦਾ ਅਰਥਚਾਰਾ 2020 ਵਿੱਚ 1.3 ਫੀਸਦ ਸੁੰਗੜਨ ਅਤੇ 2021 ਵਿੱਚ 6.9 ਫੀਸਦ ਵਧਣ ਦਾ ਅਨੁਮਾਨ ਹੈ। ਇਸ ਤਰ੍ਹਾਂ ਦੋ ਸਾਲਾਂ ਵਿੱਚ ਤਿੰਨ ਖਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਵੇਗਾ।

Previous articleKashmiri separatist Shabir Shah seeks separate cell in Tihar
Next articleਕੌਮਾਂਤਰੀ ਉਡਾਣਾਂ 15 ਜੁਲਾਈ ਤਕ ਰਹਿਣਗੀਆਂ ਬੰਦ