ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਨਿਊਯਾਰਕ ’ਚ ‘ਬਾਈਕਾਟ ਚੀਨ’ ਪ੍ਰਦਰਸ਼ਨ

ਨਿਊਯਾਰਕ (ਸਮਾਜਵੀਕਲੀ) :  ਇੱਥੇ ਇਤਿਹਾਸਕ ਟਾਈਮਜ਼ ਸਕੁਏਅਰ ਵਿੱਚ ਇਕੱਠੇ ਹੋਏ ਵੱਡੀ ਗਿਣਤੀ ਭਾਰਤੀ-ਅਮਰੀਕੀਆਂ ਵੱਲੋਂ ‘ਭਾਰਤ ਮਾਤਾ ਕੀ ਜੈ’ ਅਤੇ ਹੋਰ ਦੇਸ਼ ਭਗਤੀ ਦੇ ਨਾਅਰੇ ਲਗਾਊਂਦੇ ਹੋਏ ਚੀਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਭਾਰਤ ਖ਼ਿਲਾਫ਼ ਕੀਤੇ ਗਏ ਹਮਲੇ ਲਈ ਚੀਨ ਦਾ ਆਰਥਿਕ ਬਾਈਕਾਟ ਕੀਤਾ ਜਾਵੇ ਅਤੇ ਇਸ ਨੂੰ ਰਾਜਨੀਤਕ ਤੌਰ ’ਤੇ ਵੀ ਵੱਖ ਕੀਤਾ ਜਾਵੇ।

ਇਸ ਦੌਰਾਨ ਨਿਊਯਾਰਕ ਅਤੇ ਨਿਊ ਜਰਸੀ ਵਿੱਚ ਰਹਿ ਰਹੇ ਭਾਰਤੀਆਂ ਅਤੇ ਭਾਰਤੀ ਐਸੋਸੀਏਸ਼ਨਾਂ ਦੀ ਫੈਡਰੇਸ਼ਨ ਦੇ ਅਧਿਕਾਰੀਆਂ ਨੇ ‘ਚੀਨ ਵਿੱਚ ਬਣੀਆਂ ਵਸਤਾਂ ਦਾ ਬਾਈਕਾਟ ਕਰੋ’, ‘ਭਾਰਤੀ ਮਾਤਾ ਕੀ ਜੈ’ ਅਤੇ ‘ਚੀਨੀ ਹਮਲਿਆਂ ਨੂੰ ਰੋਕਿਆ ਜਾਵੇ’ ਦੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮੂੰਹ ’ਤੇ ਮਾਸਕ ਪਹਿਨੇ ਹੋਏ ਸਨ ਅਤੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ’ਤੇ ਲਿਖਿਆ ਸੀ, ‘‘ਅਸੀਂ ਸ਼ਹੀਦ ਹੋਏ ਆਪਣੇ ਨਾਇਕਾਂ ਨੂੰ ਸਲਾਮ ਕਰਦੇ ਹਾਂ।’’

Previous articleਰੇਲ-ਵੈਨ ਹਾਦਸਾ: ਮ੍ਰਿਤਕਾਂ ’ਚ ਇੱਕੋ ਪਰਿਵਾਰ ਦੇ 4 ਮੈਂਬਰ ਵੀ ਸ਼ਾਮਲ
Next articleਮੈਕਸੀਕੋ: ਅਮਰੀਕਾ ਨਾਲ ਲੱਗਦੀ ਸਰਹੱਦ ’ਤੇ 12 ਡਰੱਗ ਤਸਕਰ ਹਲਾਕ