ਭਾਜਪਾ ਮੱਧ ਪ੍ਰਦੇਸ਼ ਵਿਚ ਮਾਰੇਗੀ ਚੌਕਾ: ਰਾਜਨਾਥ

ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੂਬੇ ਵਿਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਦਿਆਂ ਕਿਹਾ ਕਿ ਭਾਜਪਾ ਸੂਬੇ ਵਿਚ ਇੱਕ ਵਾਰ ਫਿਰ ਸਰਕਾਰ ਬਣਾ ਕੇ ਚੌਕਾ ਮਾਰੇਗੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਸੂਬੇ ਵਿਚ ਕਾਂਗਰਸ ਵੱਲੋਂ ਸੰਭਾਵੀ ਮੁੱਖ ਮੰਤਰੀ ਦਾ ਬਿਨਾਂ ਐਲਾਨ ਕੀਤਿਆਂ ਆਰੰਭੀ ਚੋਣ ਮੁਹਿੰਮ ਉੱਤੇ ਵਿਅੰਗ ਕਰਦਿਆਂ ਕਿਹਾ ਕਿ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਬਿਨਾਂ ਲਾੜੇ ਤੋਂ ਬਾਰਾਤ ਦੀ ਤਰ੍ਹਾਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਮੱਧ ਪ੍ਰਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ ਤੇ ਭਾਜਪਾ ਨੇ ਪਿਛਲੇ ਪੰਦਰਾਂ ਸਾਲ ਵਿਚ ਸੂਬੇ ਦੀ ਕਾਇਆਕਲਪ ਕੀਤੀ ਹੈ।

Previous articleਕਾਂਗਰਸ ਨੇ ਉੱਤਰ-ਪੂਰਬ ਦੇ ਸਭਿਆਚਾਰ ਤੇ ਪਹਿਰਾਵੇ ਦਾ ਮਜ਼ਾਕ ਉਡਾਇਆ: ਮੋਦੀ
Next articleਖ਼ੈਬਰ ਪਖਤੂਨਖ਼ਵਾ ਵਿਚ ਧਮਾਕਾ; ਤਿੰਨ ਸਿੱਖਾਂ ਸਣੇ 31 ਮੌਤਾਂ