ਨਵੀਂ ਦਿੱਲੀ (ਸਮਾਜਵੀਕਲੀ) : ਰਾਹੁਲ ਗਾਂਧੀ ਵਲੋਂ ਰੱਖਿਆ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਦੀ ਇੱਕ ਵੀ ਬੈਠਕ ਵਿੱਚ ਸ਼ਮੂਲੀਅਤ ਨਾ ਕਰਨ ’ਤੇ ਅੱਜ ਭਾਜਪਾ ਨੇ ਕਾਂਗਰਸ ਆਗੂ ’ਤੇ ਸੱਜਰੇ ਹਮਲੇ ਕਰਦਿਆਂ ਰਾਸ਼ਟਰ ਦਾ ਹੌਸਲਾ ਪਸਤ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ।
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਟਵੀਟ ਕੀਤਾ ਕਿ ਗਾਂਧੀ ਵਲੋਂ ਰੱਖਿਆ ਬਾਰੇ ਸੰਸਦੀ ਸਟੈਂਡਿੰਗ ਕਮੇਟੀ ਦੀ ਕਿਸੇ ਵੀ ਬੈਠਕ ਵਿੱਚ ਸ਼ਮੂਲੀਅਤ ਨਹੀਂ ਕੀਤੀ ਗਈ ਪਰ ਦੁੱਖ ਦੀ ਗੱਲ ਹੈ ਕਿ ਊਨ੍ਹਾਂ ਨੇ ਰਾਸ਼ਟਰ ਦਾ ‘ਹੌਸਲਾ ਪਸਤ’ ਕਰਨਾ ਅਤੇ ਹਥਿਆਰਬੰਦ ਬਲਾਂ ਦੀ ਦਲੇਰੀ ’ਤੇ ਸਵਾਲ ਚੁੱਕਣਾ ਲਗਾਤਾਰ ਜਾਰੀ ਰੱਖਿਆ।