ਭਾਜਪਾ ਨੇ ਕੇਜਰੀਵਾਲ ਤੋਂ ਮੁਲਾਕਾਤ ਦਾ ਸਮਾਂ ਮੰਗਿਆ

ਨਵੀਂ ਦਿੱਲੀ (ਸਮਾਜਵੀਕਲੀ) :  ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਪੱਤਰ ਲਿਖਿਆ ਜਿਸ ’ਚ ਦਿੱਲੀ ਦੇ ਕਾਰੋਬਾਰੀਆਂ, ਉੱਦਮੀਆਂ ਤੇ ਸ਼ਹਿਰੀਆਂ ਦੇ ਬਿਜਲੀ ਬਿੱਲਾਂ ’ਚ ਚਾਰਜ, ਫੀਸ ਤੇ ਸਰਚਾਰਜਾਂ ਨਾਲ ਸਬੰਧਤ ਸ਼ਿਕਾਇਤਾਂ ਬਾਰੇ ਦਿੱਲੀ ਭਾਜਪਾ ਦੇ ਵਫ਼ਦ ਨੂੰ ਮਿਲਣ ਦਾ ਸਮਾਂ ਦੇਣ ਸਬੰਧੀ ਬੇਨਤੀ ਕੀਤੀ ਹੈ।

ਸ੍ਰੀ ਗੁਪਤਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਦਿੱਲੀ ਭਾਜਪਾ ਨੂੰ ਉਦਯੋਗਪਤੀਆਂ, ਕਾਰੋਬਾਰੀ, ਨਾਗਰਿਕ ਸੰਸਥਾਵਾਂ ਤੇ ਸਕੂਲਾਂ/ਧਾਰਮਿਕ ਸਥਾਨਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਤੋਂ ਬਿਜਲੀ ਬਿੱਲਾਂ ’ਚ ਨਿਰਧਾਰਤ ਚਾਰਜ, ਔਸਤਨ ਬਿਲਿੰਗ ਤੇ ਹੋਰ ਸਰਚਾਰਜਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।

ਇਸ ਦੇ ਨਾਲ ਹੀ ਆਮ ਲੋਕਾਂ ਨੂੰ ਪਿਛਲੇ ਸਾਲ ਦੇ ਬਿਨਾਂ ਮੀਟਰ ਰੀਡਿੰਗ ਦੇ ਵੱਡੇ ਬਿੱਲ ਭੇਜੇ ਜਾ ਰਹੇ ਹਨ ਜਿਸ ਵਿੱਚ ਸਬਸਿਡੀ ਦਾ ਲਾਭ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੋ ਕਿ ਦਿੱਲੀ ਦੇ ਲੋਕਾਂ ਦੇ ਘਰਾਂ ਦਾ ਕੱਟਿਆ ਬਿਜਲੀ ਕੁਨੈਕਸ਼ਨ ਜੋੜ ਕੇ ਸੱਤਾ ਵਿੱਚ ਆਏ ਹਨ, ਅੱਜ ਉਹੀ ਇਸ ਸੰਕਟ ਦੇ ਸਮੇਂ ਵਿੱਚ ਬਿਜਲੀ ਕੁਨੈਕਸ਼ਨ ਕੱਟਣ ਲਈ ਨੋਟਿਸ ਦੇ ਰਹੇ ਹਨ।

Previous articleਹਾਰਦਿਕ ਪਟੇਲ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਬਣੇ
Next articleਈਡੀ ਵੱਲੋਂ ਟਰੈਵਲ ਏਜੰਸੀਆਂ ’ਤੇ ਛਾਪੇ, 3.57 ਕਰੋੜ ਦੀ ਨਕਦੀ ਜ਼ਬਤ