ਭਾਜਪਾ ਨਾਲ ‘ਵਿਚਾਰਧਾਰਕ ਜੰਗ’ ਜਾਰੀ ਰੱਖਾਂਗਾ: ਰਾਹੁਲ

ਮੁੰਬਈ: ਰਾਹੁਲ ਗਾਂਧੀ ਨੇ ਸੁਣਵਾਈ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਜਪਾ ਨਾਲ ‘ਵਿਚਾਰਧਾਰਕ ਜੰਗ’ ਜਾਰੀ ਰੱਖਣਗੇ ਤੇ ਇਹ ਸੰਘਰਸ਼ ਪਿਛਲੇ ਪੰਜ ਵਰ੍ਹਿਆਂ ਨਾਲੋਂ ਜ਼ਿਆਦਾ ਨਿੱਗਰ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਗਰੀਬਾਂ, ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਹਨ। ਉਨ੍ਹਾਂ ਕਿਹਾ ‘ਆਕਰਮਣ ਹੋ ਰਹਾ ਹੈ, ਮਜ਼ਾ ਆ ਰਹਾ ਹੈ’। ਰਾਹੁਲ ਨੇ ਕਿਹਾ ਕਿ ਅਸਤੀਫ਼ੇ ਬਾਰੇ ਉਹ ਪਹਿਲਾਂ ਹੀ ਸਭ ਬਿਆਨ ਚੁੱਕੇ ਹਨ ਤੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ।

Previous articleਆਰਐੱਸਐੱਸ ਮਾਣਹਾਨੀ ਮਾਮਲਾ: ਰਾਹੁਲ ਅਤੇ ਯੇਚੁਰੀ ਨੂੰ ਜ਼ਮਾਨਤ ਮਿਲੀ
Next articleਕੈਪਟਨ ਨੇ ਮੁਲਾਜ਼ਮ ਮੰਗਾਂ ਦੇ ਨਿਬੇੜੇ ਦੀਆਂ ਸੰਭਾਵਨਾਵਾਂ ਤਲਾਸ਼ੀਆਂ